ਲੁਧਿਆਣਾ: ਥਾਣਾ ਸਾਹਨੇਵਾਲ ਦੀ ਪੁਲੀਸ ਵੱਲੋਂ ਗਿਆਸਪੁਰਾ ਵਾਸੀ ਅਜੈਪਾਲ ਸਿੰਘ ਦੀ ਗੱਡੀ ਰੋਕ ਕੇ ਗੱਡੀ ਦੀ ਭੰਨ-ਤੋੜ ਕਰਨ ਅਤੇ ਉਸ ਦੀ ਕੁੱਟਮਾਰ ਕਰ ਕੇ ਹਜ਼ਾਰਾਂ ਰੁਪਏ ਲੁੱਟਣ ਦੇ ਦੋਸ਼ ਹੇਠ ਨਾਮਾਲੂਮ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਅਜੈਪਾਲ ਸਿੰਘ ਮਿੱਤਲ ਧਰਮ ਕੰਡਾ ਤੋਂ ਕਾਰ ’ਤੇ ਫੋਕਲ ਪੁਆਇੰਟ ਵੱਲ ਜਾ ਰਿਹਾ ਸੀ। ਪਿੱਛੋਂ ਇੰਡੀਕਾ ਕਾਰ ’ਚ ਆਏ ਇਕ ਵਿਅਕਤੀ ਨੇ ਉਸ ਦੀ ਕਾਰ ਨੂੰ ਰੋਕ ਲਿਆ ਅਤੇ ਕਿਰਪਾਨ ਨਾਲ ਕਾਰ ਦੀ ਭੰਨ੍ਹਤੋੜ ਕੀਤੀ। ਉਹ ਗੱਡੀ ’ਚੋਂ ਉਤਰ ਕੇ ਜਾਨ ਬਚਾਉਣ ਲਈ ਭੱਜਿਆ ਤਾਂ ਮੁਲਜ਼ਮ ਨੇ ਉਸ ਦੀ ਕੁੱਟਮਾਰ ਕਰਦਿਆਂ ਜੇਬ ਵਿੱਚੋਂ 45-46 ਹਜ਼ਾਰ ਰੁਪਏ ਕੱਢ ਲਏ। -ਨਿੱਜੀ ਪੱਤਰ ਪ੍ਰੇਰਕ