ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਮਈ
ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੱਲੋਂ ਚੋਣ ਪ੍ਰਚਾਰ ’ਚ ਤੇਜ਼ੀ ਲਿਆਉਂਦੇ ਹੋਏ ਕਈ ਥਾਈਂ ਮੀਟਿੰਗਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਲੋਕਾਂ ਨੇ ਉਨ੍ਹਾਂ ਦਾ ਸਮਰਥਨ ਕਰਨ ਦਾ ਭਰੋਸਾ ਦਿੱਤਾ। ਸਥਾਨਕ ਨੂਰਵਾਲਾ ਰੋਡ ’ਚ ਅਰੁਣ ਕਪੂਰ ਅਤੇ ਸਤੀਸ਼ ਮਲਹੋਤਰਾ, ਵਿਸ਼ਵ ਧਰਮਸ਼ਾਲਾ ਵਿੱਚ ਕਪਿਲ ਕਤਿਆਲ, ਸ਼ਿਮਲਾਪੁਰੀ ਮੰਡਲ ਵਿੱਚ ਮੰਡਲ ਪ੍ਰਧਾਨ ਬਲਵਿੰਦਰ ਸਿੰਘ ਬਿੰਦਰ ਅਤੇ ਘੁਮਾਰ ਮੰਡੀ ਵਿੱਚ ਕੁਸ਼ਾਗਰ ਕਸ਼ਯਪ ਵੱਲੋਂ ਕਰਵਾਈਆਂ ਮੀਟਿੰਗਾਂ ਦੌਰਾਨ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ‘ਆਪ’, ਕਾਂਗਰਸ ਅਤੇ ਅਕਾਲੀ ਦਲ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਹਰ ਵਾਅਦੇ ਤੋਂ ਮੁੱਕਰੀ ਹੈ, ਜਿਸ ਕਾਰਨ ਲੋਕ ਉਸ ਨੂੰ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਪਾ ਕੇ ਪਛਤਾ ਰਹੇ ਹਨ। ਇਸੇ ਤਰ੍ਹਾਂ ਕਾਂਗਰਸ ਨੂੰ ਲੁਧਿਆਣਾ ’ਚੋਂ ਕੋਈ ਵੀ ਉਮੀਦਵਾਰ ਨਹੀਂ ਲੱਭਿਆ, ਜਿਸ ਕਾਰਨ ਰਾਜਾ ਵੜਿੰਗ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ। ਉਨ੍ਹਾਂ ਕਿਹਾ ਕਿ ਬੈਂਸ ਭਰਾਵਾਂ ਨੂੰ ਪਾਰਟੀ ’ਚ ਸ਼ਾਮਲ ਕਰਨ ਦੇ ਫ਼ੈਸਲੇ ਨੇ ਲੁਧਿਆਣਾ ਕਾਂਗਰਸ ਨੂੰ ਠੰਢਾ ਕਰ ਦਿੱਤਾ ਹੈ, ਜਿਸ ਕਾਰਨ ਪਾਰਟੀ ਵਰਕਰ ਨਿਰਾਸ਼ ਹਨ।
ਇਸ ਮੌਕੇ ਗੁਰਦੇਵ ਸ਼ਰਮਾ ਦੇਬੀ, ਰਾਜੀਵ ਕਤਨਾ, ਗੁਰਦੀਪ ਸਿੰਘ ਗੋਸ਼ਾ, ਨਰਿੰਦਰ ਸਿੰਘ ਮੱਲ੍ਹੀ, ਸਤਿੰਦਰਪਾਲ ਸਿੰਘ ਤਾਜਪੁਰੀ, ਇੰਦਰ ਅਗਰਵਾਲ, ਲੀਨਾ ਟਪਾਰੀਆ, ਵਿਪਨ ਵਿਨਾਇਕ, ਕਾਤੇਂਦੂ ਸ਼ਰਮਾ ਅਤੇ ਰਾਜੇਸ਼ ਕਸ਼ਯਪ ਆਦਿ ਵੀ ਹਾਜ਼ਰ ਸਨ।