ਸਮਰਾਲਾ: ਇਲਾਕੇ ਦੇ ਉੱਘੇ ਸਮਾਜਸੇਵੀ ਦੀਪ ਦਿਲਬਰ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 75ਵੀਂ ਵਾਰ ਖ਼ੂਨ ਦਾਨ ਕੀਤਾ। ਸੰਤ ਬਾਬਾ ਪਿਆਰਾ ਸਿੰਘ ਦੀ ਬਰਸੀ ਮੌਕੇ ਝਾੜ ਸਾਹਿਬ ਵਿੱਚ ਲੱਗੇ ਵਿਸ਼ਾਲ ਖ਼ੂਨਦਾਨ ਕੈਂਪ ਵਿੱਚ ਖ਼ੂਨਦਾਨ ਕਰਨ ਪਹੁੰਚੇ ਦੀਪ ਦਿਲਬਰ ਨੇ ਦੱਸਿਆ ਕਿ ਕੋਈ ਵੀ ਤੰਦਰੁਸਤ ਆਦਮੀ, ਜਿਸ ਦੀ ਉਮਰ 18 ਤੋਂ 60 ਸਾਲ ਦੇ ਦਰਮਿਆਨ ਹੈ ਉਹ ਸਾਲ ਵਿੱਚ ਤਿੰਨ ਜਾਂ ਚਾਰ ਵਾਰ ਵੀ ਖ਼ੂਨਦਾਨ ਕਰ ਸਕਦਾ ਹੈ। -ਪੱਤਰ ਪ੍ਰੇਰਕ