ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਫਰਵਰੀ
ਥਾਣਾ ਜਮਾਲਪੁਰ ਦੀ ਪੁਲੀਸ ਨੇ 17 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਨਿਊ ਸ਼ਿਵਾਜੀ ਨਗਰ ਵਾਸੀ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਜਸ਼ਨ ਸਿਟੀ ਜਮਾਲਪੁਰ ਵਿੱਚ ਆਪਣੀ ਇਕ ਕੋਠੀ ਪ੍ਰਿਤਪਾਲ ਸਿੰਘ ਵਾਸੀ ਬਾਜੜਾ ਨੂੰ 30 ਹਜ਼ਾਰ ਰੁਪਏ ਮਹੀਨੇ ਦੇ ਕਿਰਾਏ ’ਤੇ ਦਿੱਤੀ ਸੀ ਪਰ ਉੱਥੇ ਪ੍ਰਿਤਪਾਲ ਸਿੰਘ ਦੀ ਥਾਂ ਕੁਝ ਹੋਰ ਔਰਤਾਂ ਤੇ ਮਰਦ ਰਹਿ ਰਹੇ ਸਨ। ਜਦੋਂ ਉਸ ਨੇ ਕਿਰਾਏਦਾਰਾਂ ਨੂੰ ਕੋਠੀ ਖਾਲੀ ਕਰਨ ਲਈ ਕਿਹਾ ਤਾਂ ਉਨ੍ਹਾਂ ਉਸ ਨੂੰ ਫੜ ਲਿਆ ਤੇ ਉਸ ਦੀ ਕੁੱਟਮਾਰ ਕਰਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਹ ਜਾਨ ਬਚਾ ਕੇ ਭੱਜ ਆਇਆ। ਜਾਂਚ ਅਧਿਕਾਰੀ ਬਰਿੰਦਰਜੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਜਸਵਿੰਦਰ ਕੌਰ ਪਤਨੀ ਪ੍ਰਿਤਪਾਲ ਸਿੰਘ, ਜਸਵੰਤ ਕੌਰ, ਬਲਵਿੰਦਰ ਸਿੰਘ, ਰਾਕੇਸ਼ ਅਰੋੜਾ, ਤਰਸੇਮ ਸਿੰਘ ਸਣੇੇ 12 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।