ਲੁਧਿਆਣਾ: ਸਪਰਿੰਗ ਡੇਲ ਪਬਲਿਕ ਸਕੂਲ ਵਿੱਚ ਅੱਜ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਵਿੱਚ ਜਿੱਥੇ ਜਮਾਤ ਪੰਜਵੀਂ ਅਤੇ ਛੇਵੀਂ ਦੇ ਬੱਚਿਆਂ ਨੇ ਢਾਡੀ ਵਾਰ ਦਾ ਗਾਇਨ ਕਰਕੇ ਸਭ ਦੇ ਅੰਦਰ ਜੋਸ਼ ਭਰਿਆ ਉੱਥੇ ਬੱਚਿਆਂ ਵੱਲੋਂ ‘ਤੇਰੀ ਕਣਕ ਦੀ ਰਾਖੀ’ ਲੋਕ ਗੀਤ ’ਤੇ ਕੀਤੀ ਪੇਸ਼ਕਾਰੀ ਨੇ ਸਾਰਿਆਂ ਨੂੰ ਕੀਲ ਕਿ ਬਿਠਾਈ ਰੱਖਿਆ। ਇਸ ਮੌਕੇ ਪੰਜਾਬੀ ਸੱਭਿਆਚਾਰਕ ਪਹਿਰਾਵੇ ਵਿੱਚ ਸਜੇ ਬੱਚਿਆਂ ਵਿੱਚੋਂ ‘ਸਿੰਗ ਇਜ਼ ਕਿੰਗ’ ਅਤੇ ‘ਕੌਰ ਦੀ ਟੌਹਰ’ ਮੁਕਾਬਲਾ ਵੀ ਕਰਵਾਇਆ ਗਿਆ। ਇਸ ਮੌਕੇ ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰ ਮਨਦੀਪ ਸਿੰਘ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ