ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 22 ਅਪਰੈਲ
ਇਥੇ ਜੀਐੱਚਜੀ ਇੰਸਟੀਚਿਊਟ ਆਫ ਲਾਅ ਫਾਰ ਵਿਮੈਨ ਸਿੱਧਵਾਂ ਖੁਰਦ ਵਿੱਚ ਅੱਜ ਪਾਣੀ ਦੀ ਮਹੱਤਤਾ ਤੇ ਇਸ ਦੀ ਸਹੀ ਵਰਤੋਂ ਬਾਰੇ ਲੋਕਾਂ ’ਚ ਜਾਗਰੂਕਤਾ ਪੈਦਾ ਕਰਨ ਲਈ ਜਲ ਸ਼ਕਤੀ ਮੁਹਿੰਮ ਤਹਿਤ ‘ਕੈਚ ਦੀ ਰੇਨ-2022’ ਰੈਲੀ ਕੱਢ ਕੇ ਜਾਗਰੂਕ ਕੀਤਾ ਗਿਆ। ਐੱਨਐੱਸਐੱਸ, ਸਵੱਛ ਭਾਰਤ ਕਮੇਟੀ ਅਤੇ ਆਈਆਈਸੀ ਨੇ ਮਿਲ ਕੇ ਇਹ ਸਬੰਧੀ ਰੈਲੀ ਕੱਢੀ। ਇਸ ਰੈਲੀ ’ਚ ਕਾਲਜ ਦੇ 101 ਵਿਦਿਆਰਥੀਆਂ, ਵਾਲੰਟੀਅਰਾਂ ਤੇ ਸਟਾਫ਼ ਦੇ ਕਰੀਬ ਵੀਹ ਮੈਂਬਰਾਂ ਨੇ ਭਾਗ ਲਿਆ। ਰੈਲੀ ਨੂੰ ਝੰਡੀ ਸਵੇਰੇ ਕਾਲਜ ਮੈਦਾਨ ਤੋਂ ਸਵੇਰੇ ਡਾਇਰੈਕਟਰ ਡਾ. ਐੱਸ.ਕੇ ਨਾਇਕ ਤੇ ਕਾਰਜਾਰੀ ਪ੍ਰਿੰਸੀਪਲ ਡਾ. ਸ਼ਵੇਤਾ ਢੰਡ ਨੇ ਦਿਖਾਈ। ਪ੍ਰੋਗਰਾਮ ਅਫਸਰ ਸਹਾਇਕ ਪ੍ਰੋਫੈਸਰ ਜਸਪਾਲ ਕੌਰ ਨੇ ਜਲ ਸ਼ਕਤੀ ਅਭਿਆਨ ਬਾਰੇ ਸਾਰੇ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਨੂੰ ਸਹੁੰ ਚੁਕਾਈ। ਭਾਗੀਦਾਰਾਂ ਨੇ ਪਾਣੀ ਬਚਾਉਣ, ਰੁੱਖ ਲਾਉਣ ਤੇ ਬਰਸਾਤੀ ਪਾਣੀ ਨੂੰ ਸੰਭਾਲਣ ਦੇ ਉਪਰਾਲੇ ਤੇ ਸਮਝਦਾਰੀ ਨਾਲ ਵਰਤੋਂ ਦਾ ਪ੍ਰਣ ਲਿਆ। ਰੈਲੀ ਦੌਰਾਨ ਵਿਦਿਆਰਥੀਆਂ ਨੇ ਹੱਥਾਂ ’ਚ ਪਾਣੀ ਦੀ ਬੱਚਤ ਬਾਰੇ ਸਲੋਗਨ ਵਾਲੀਆਂ ਤਖ਼ਤੀਆਂ ਅਤੇ ਪੋਸਟਰ ਫੜੇ ਹੋਏ ਸਨ।