ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 12 ਅਕਤੂਬਰ
ਥਾਣਾ ਡਵੀਜਨ ਨੰਬਰ 7 ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਸੇਠੀ ਕੁਮਾਰ ਨੇ ਦੱਸਿਆ ਕਿ ਸੀਆਈਏ 2 ਦੀ ਪੁਲੀਸ ਪਾਰਟੀ ਨੇ ਦਿਆਲ ਪਬਲਿਕ ਸਕੂਲ ਤਾਜਪੁਰ ਰੋਡ ਨੇੜਿਓਂ ਸੰਜੀਤ ਕੁਮਾਰ ਵਾਸੀ ਪਿੰਡ ਚੁੱਕਤੀ ਜ਼ਿਲ੍ਹਾ ਖਗੜੀਆ (ਬਿਹਾਰ) ਹਾਲ ਵਾਸੀ ਰਾਮ ਨਗਰ ਬਿਹਾਰੀ ਕਲੋਨੀ ਤਾਜਪੁਰ ਰੋਡ ਦੀ ਸ਼ੱਕ ਦੇ ਆਧਾਰ ਤੇ ਤਲਾਸ਼ੀ ਲਈ। ਇਸ ਦੌਰਾਨ ਪੁਲੀਸ ਟੀਮ ਨੇ ਮੁਲਜ਼ਮ ਕੋਲੋਂ 1140 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਤਸਕਰ ਬਾਰੇ ਪਤਾ ਲਗਾਉਣ ਲਈ ਅਗਲੀ ਕਾਰਵਾਈ ਆਰੰਭ ਦਿੱਤੀ ਹੈ।