ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਨਵੰਬਰ
ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਾਡਲ ਗਰਾਮ ਦੇ ਐਨਸੀਸੀ ਕੈਡਿਟਾਂ ਨੇ ਲੁਧਿਆਣਾ ਨਗਰ ਨਿਗਮ ਦੇ ਸਹਿਯੋਗ ਨਾਲ ਗਿੱਲੇ ਅਤੇ ਸੁੱਕੇ ਕੂੜੇ ਦੀ ਸੰਭਾਲ ਅਤੇ ਪਲਾਸਟਿਕ ਦੇ ਉਪਯੋਗ ਵਿਰੁੱਧ ਜਾਗਰੂਕਤਾ ਰੈਲੀ ਕੱਢੀ। ਇਸ ਰੈਲੀ ਲਈ ਨਗਰ ਨਿਗਮ ਤੋਂ ਵਿਸ਼ੇਸ਼ ਤੌਰ ’ਤੇ ਚੰਦਰ ਜੋਤੀ ਤੇ ਰਜੇਸ਼ ਕੁਮਾਰ ਸਕੂਲ ਪਹੁੰਚੇ।
ਏਐਨਓ ਫਸਟ ਅਫ਼ਸਰ ਪਰਮਬੀਰ ਸਿੰਘ ਨੇ ਕੈਡਿਟਾਂ ਨੂੰ ਗਿੱਲੇ ਅਤੇ ਸੁੱਕੇ ਕੂੜੀ ਦੀ ਸਹੀ ਸੰਭਾਲ ਬਾਰੇ ਜਾਣਕਾਰੀ ਦਿੱਤੀ। ਨਗਰ ਨਿਗਮ ਤੋਂ ਚੰਦਰ ਜੋਤੀ ਪ੍ਰਭਾਕਰ ਨੇ ਕੈਡਿਟਾਂ ਨੂੰ ਕੱਚਰਾ ਖੁੱਲ੍ਹੇ ਵਿੱਚ ਨਾ ਸੁੱਟਣ ਅਤੇ ਪਲਾਸਿਟ ਦੀ ਵਰਤੋਂ ਨਾ ਕਰਨ ਲਈ ਆਖਿਆ। ਸਕੂਲ ਪ੍ਰਿੰਸੀਪਲ ਕਰਨਜੀਤ ਸਿੰਘ ਨੇ ਸਕੂਲ ਤੋਂ ਲੈ ਕੇ ਇਸ਼ਮੀਤ ਚੌਕ ਤੱਕ ਕਚਰੇ ਦੀ ਸਹੀ ਸੰਭਾਲ ਲਈ ਤੇ ਪਲਾਸਟਿਕ ਦੀ ਵਰਤੋਂ ਦੇ ਵਿਰੋਧ ’ਚ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿਖਾ ਕਿ ਰਵਾਨਾ ਕੀਤਾ। ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਮਨੋਜ ਕੁਮਾਰ, ਗੁਰਮੁਖ ਸਿੰਘ, ਮਨਦੀਪ ਕੌਰ ਆਦਿ ਸਟਾਫ ਮੈਂਬਰਾਂ ਨੇ ਅਹਿਮ ਯੋਗਦਾਨ ਪਾਇਆ।