ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 15 ਸਤੰਬਰ
ਤੇਰਾਂ ਪੰਥ ਜੈਨ ਸਮਾਜ ਦੇ ਵੱਖ ਵੱਖ ਸੰਗਠਨਾਂ ਵੱਲੋਂ ਅਖਿਲ ਭਾਰਤੀਆ ਤੇਰਾਂ ਪੰਥ ਯੁਵਕ ਪਰਿਸ਼ਦ ਵੱਲੋਂ ਸ਼ਨਿਚਰਵਾਰ ਨੂੰ ਲਗਾਏ ਜਾਣ ਵਾਲੇ ਖੂਨਦਾਨ ਕੈਂਪ ਲਈ ਜਾਗਰੂਕ ਕਰਨ ਲਈ ਰੈਲੀ ਕੀਤੀ ਗਈ। ਇਹ ਰੈਲੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ ਨੇ ਪਰਿਸ਼ਦ ਦੇ ਪ੍ਰਧਾਨ ਰਾਕੇਸ਼ ਜੈਨ ਦੀ ਅਗਵਾਈ ਵਿੱਚ ਕੱਢੀ ਗਈ। ਰੈਲੀ ਦੇ ਕਨਵੀਨਰ ਰਾਕੇਸ਼ ਗੁਪਤਾ ਹੈਪੀ ਨੇ ਦੱਸਿਆ ਕਿ ਪੈਦਲ ਅਤੇ ਮੋਟਰਸਾਈਕਲ ਸਵਾਰ ਯੁਵਕ ਪਰਿਸ਼ਦ ਦੇ ਮੈਬਰਾਂ ਨੇ ਖੂਨ ਦਾਨ ਸਬੰਧੀ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਬੈਨਰ ਫੜੇ ਹੋਏ ਸਨ ਅਤੇ ਥਾਂ-ਥਾਂ ’ਤੇ ਬੁਲਾਰਿਆਂ ਨੇ ਖੂਨ ਦਾਨ ਸਬੰਧੀ ਜਾਣਕਾਰੀ ਸਾਂਝੀ ਕੀਤੀ। ਰੈਲੀ ਵਿੱਚ ਨੌਜਵਾਨਾਂ ਤੋਂ ਇਲਾਵਾ ਮਹਿਲਾਵਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਡਾ. ਪੁਨੀਤ ਹਿੰਦ, ਡਾ. ਪੁਨੀਤ ਧਵਨ, ਡਾ. ਰਵਿੰਦਰ ਸ਼ਰਮਾ, ਅਜੈ ਜੈਨ , ਰਾਕੇਸ਼ ਜੈਨ ਪੱਖੋਵਾਲ, ਰਾਕੇਸ਼ ਹੈਪੀ ਗਰਗ, ਮਨੋਜ ਗਰਗ, ਅਨਿਲ ਜੈਨ, ੳਦਿੱਤ ਗੋਇਲ, ਪੰਕਜ ਜੈਨ, ਗੁਲਸ਼ਨ ਜੈਨ, ਮਨੀਸ਼ ਸਿੰਗਲ, ਪ੍ਰਵੀਨ ਜੈਨ, ਰੋਹਿਤ ਡਾਂਗੋਂ ਵਾਲੇ, ਕੇਵਲ ਜੈਨ, ਕਪਿਲ ਜੈਨ, ਦੀਪਕ ਜੈਨ, ਸੰਜੀਵ ਜੈਨ, ਸਾਹਿਲ ਜਿੰਦਲ, ਜਿੰਮੀ ਸੇਖੇ ਵਾਲੇ, ਨਰੇਸ਼ ਗੋਇਲ ਅਤੇ ਪੂਰਨ ਚੰਦ ਨੇ ਆਪਣੇ ਆਪਣੇ ਸੰਗਠਨਾਂ ਦੇ ਮੈਂਬਰਾਂ ਦੀ ਅਗਵਾਈ ਕੀਤੀ।