ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 9 ਅਕਤੂਬਰ
ਥਾਣਾ ਹੈਬੋਵਾਲ ਦੀ ਪੁਲੀਸ ਨੇ ਜਾਇਦਾਦ ਦੇ ਮਾਮਲੇ ਵਿੱਚ ਲੱਖਾਂ ਰੁਪਏ ਦੀ ਠੱਗੀ ਕਰਨ ਦੋ ਦੋਸ਼ ਤਹਿਤ ਦੋ ਜਣਿਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਸ ਬਾਰੇ ਦਲਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਲਾਦੀਆ ਕਲਾਂ ਨੇ ਦੱਸਿਆ ਹੈ ਕਿ ਉਸ ਨੇ ਗਗਨਦੀਪ ਸ਼ਰਮਾ ਪੁੱਤਰ ਭਾਰਤ ਭੂਸ਼ਨ ਸ਼ਰਮਾ ਵਾਸੀ 2494 ਰਮਨ ਐਨਕਲੇਵ ਰਿਸ਼ੀ ਨਗਰ ਅਤੇ ਉਸ ਦੇ ਭਰਾ ਰੋਹਿਨ ਸ਼ਰਮਾ ਨੂੰ 3 ਜਨਵਰੀ 2018 ਨੂੰ 19 ਕਨਾਲ 3 ਮਰਲੇ ਜ਼ਮੀਨ ਵਾਕਿਆ ਪਿੰਡ ਲਾਦੀਆ ਕਲਾਂ ਵੇਚੀ ਸੀ। ਇਸ ਜਗ੍ਹਾ ’ਤੇ ਖ਼ਰੀਦਦਾਰ ਧਿਰ ਵੱਲੋਂ ਗੋਰੀ ਐਨਕਲੇਵ ਨਾਮ ਦੀ ਕਲੋਨੀ ਕੱਟੀ ਹੋਈ ਹੈ। ਇਸੇ ਪ੍ਰਾਪਰਟੀ ਦੇ ਨਾਲ ਉਸ ਦੀ 65 ਕਨਾਲ 3 ਮਰਲੇ ਜਗ੍ਹਾ ਹੋਰ ਪਈ ਹੋਈ ਸੀ ਜੋ ਉਨ੍ਹਾਂ ਨੂੰ ਵੇਚੀ ਨਹੀਂ ਸੀ ਗਈ ਅਤੇ ਨਾ ਹੀ ਕਦੇ ਕੋਈ ਪੇਮੈਂਟ ਹਾਸਲ ਕੀਤੀ। ਉਨ੍ਹਾਂ ਪਹਿਲਾਂ ਵੇਚੀ ਹੋਈ ਜ਼ਮੀਨ ਦੀਆਂ ਬੈਂਕ ਰਾਹੀ ਕੀਤੀਆਂ ਅਦਾਇਗੀਆਂ ਦਾ ਵੇਰਵਾ ਪਾ ਕੇ ਜਾਅਲੀ ਇਕਰਾਰਨਾਮਾ 14 ਅਪਰੈਲ 2018 ਤਿਆਰ ਕਰਕੇ ਮੁੱਦਈ ਦੀ 65 ਕਨਾਲ 3 ਮਰਲੇ ਜਗ੍ਹਾ ’ਤੇ ਵੀ ਕਬਜ਼ਾ ਕਰਕੇ ਉਸ ਨਾਲ ਧੋਖਾਧੜੀ ਕੀਤੀ ਹੈ। ਜਾਂਂਚ ਅਧਿਕਾਰੀ ਓਮ ਪ੍ਰਕਾਸ਼ ਨੇ ਦੱਸਿਆ ਹੈ ਕਿ ਪੁਲੀਸ ਵਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।