ਪੱਤਰ ਪ੍ਰੇਰਕ
ਪਾਇਲ, 5 ਫਰਵਰੀ
ਮਿਤੀ 14 ਫਰਵਰੀ ਨੂੰ ਹੋਣ ਜਾ ਰਹੀ ਨਗਰ ਕੌਂਸਲ ਪਾਇਲ ਤੇ ਦੋਰਾਹਾ ਦੀ ਚੋਣ ਲਈ ਕਾਗ਼ਜ਼ ਵਾਪਸੀ ਤੋਂ ਬਾਅਦ ਹੁਣ 97 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ। ਐੱਸਡੀਐੱਮ ਪਾਇਲ ਮਨਕੰਵਲ ਸਿੰਘ ਚਾਹਲ ਤੇ ਰਿਟਰਨਿੰਗ ਅਫ਼ਸਰ ਤਹਿਸੀਲਦਾਰ ਪ੍ਰਦੀਪ ਸਿੰਘ ਬੈਂਸ ਨੇ ਦੱਸਿਆ ਕਿ 46 ਵਿਅਕਤੀਆਂ ਵਿਚੋਂ 8 ਵਿਅਕਤੀਆਂ ਨੇ ਕਾਗ਼ਜ਼ ਵਾਪਸ ਲੈ ਲਏ। ਬਾਕੀ ਬਚੇ 38 ਉਮੀਦਵਾਰਾਂ ਵਿੱਚ ਕਾਂਗਰਸ ਦੇ 11 , ‘ਆਪ’ ਦੇ 11, ਅਕਾਲੀ ਦਲ ਦੇ 5, ਬਸਪਾ ਦੇ 3 ਅਤੇ 8 ਆਜ਼ਾਦ ਉਮੀਦਵਾਰਾਂ ਲਈ ਚੋਣ ਹੋਵੇਗੀ। ਇਸੇ ਤਰਾਂ ਨਗਰ ਕੌਂਸਲ ਦੋਰਾਹਾ ਦੀ ਚੋਣ ਲਈ 72 ਉਮੀਦਵਾਰਾਂ ਵਿਚੋਂ 13 ਉਮੀਦਵਾਰਾਂ ਨੇ ਕਾਗ਼ਜ਼ ਵਾਪਸ ਲੈ ਲਏ ਤੇ ਕੁੱਲ ਬਚੇ 59 ਉਮੀਦਵਾਰਾਂ ਵਿੱਚ ਕਾਂਗਰਸ ਦੇ 15 , ਆਪ ਦੇ 15, ਅਕਾਲੀ ਦਲ ਦੇ 11, ਭਾਜਪਾ ਦੇ 4 ਤੇ ਆਜ਼ਾਦ 14 ਉਮੀਦਵਾਰ ਚੋਣ ਲੜਨ ਲਈ ਯੋਗ ਪਾਏ ਗਏ।