ਪੱਤਰ ਪ੍ਰੇਰਕ
ਪਾਇਲ, 9 ਅਕਤੂਬਰ
ਬੀਡੀਪੀਓ ਖੰਨਾ ਸਰਬਜੀਤ ਕੌਰ ਅਤੇ ਤਹਿਸੀਲਦਾਰ ਭੋਗਲ ਦੀ ਅਗਵਾਈ ਹੇਠ ਈਸੜੂ ਵਿੱਚ 13 ਏਕੜ ਜ਼ਮੀਨ ਛੁਡਵਾਈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 31 ਵਿਅਕਤੀਆਂ ਤੋਂ ਲਗਪਗ 13 ਏਕੜ ਜ਼ਮੀਨ ਛੁਡਵਾਈ ਗਈ ਹੈ। ਇਨ੍ਹਾਂ ਵਿੱਚ ਨਿਰਮਲ ਸਿੰਘ, ਰਜਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਤੋਂ 8 ਕਨਾਲ 13 ਮਰਲੇ, ਜਗੀਰ ਸਿੰਘ ਪੁੱਤਰ ਰੱਖਾ ਸਿੰਘ ਤੋਂ 13 ਕਨਾਲ 17 ਮਰਲੇ, ਜਗੀਰ ਸਿੰਘ ਪੁੱਤਰ ਫੁੰਮਣ ਸਿੰਘ 8 ਕਨਾਲ 1 ਮਰਲਾ, ਮਹਾਂ ਸਿੰਘ ਪੁੱਤਰ ਅਜੈਬ ਸਿੰਘ, ਕਲਵੀਰ ਸਿੰਘ ਪੁੱਤਰ ਅਵਤਰ ਸਿੰਘ ਤੋਂ 16 ਕਨਾਲ 16 ਮਰਲੇ, ਚਰਨਜੀਤ ਸਿੰਘ, ਬਲਵੀਰ ਸਿੰਘ ਪੁੱਤਰ ਫੁੰਮਣ ਸਿੰਘ, ਜਿਉਣ ਸਿੰਘ ਪੁੱਤਰ ਭਗਤ ਸਿੰਘ ਆਦਿ ਤੋਂ 13 ਏਕੜ ਦੇ ਕਰੀਬ ਰਕਬਾ ਛੁਡਵਾਇਆ ਗਿਆ। ਇਸ ਮੌਕੇ ਐੱਸਐਚਓ ਨਛੱਤਰ ਸਿੰਘ, ਸਰਪੰਚ ਗੁਰਬਿੰਦਰ ਸਿੰਘ ਤੋਂ ਇਲਾਵਾ ਪੰਚਾਇਤ ਮਹਿਕਮੇ ਦੇ ਅਧਿਕਾਰੀ ਹਾਜ਼ਰ ਸਨ।