ਪਾਲ ਸਿੰਘ ਨੌਲੀ
ਜਲੰਧਰ, 6 ਜਨਵਰੀ
ਲੇਖਿਕਾ ਡਾ. ਜਗਦੀਸ਼ ਕੌਰ ਵਾਡੀਆ (75) ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਪਿਛਲੇ ਕੁਝ ਦਿਨਾਂ ਤੋਂ ਉਹ ਬਿਮਾਰ ਸਨ ਤੇ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਭਾਸ਼ਾ ਵਿਭਾਗ ਵਿੱਚੋਂ ਉਹ ਡਿਪਟੀ ਡਾਇਰੈਕਟਰ ਸੇਵਾਮੁਕਤ ਹੋਏ ਸਨ। ਉਨ੍ਹਾਂ ਨੇ 65 ਦੇ ਕਰੀਬ ਕਿਤਾਬਾਂ ਲਿਖੀਆ, ਜਿਨ੍ਹਾਂ ਵਿੱਚੋਂ ਬਹੁਤੀਆਂ ਉਨ੍ਹਾਂ ਨੇ ਪੰਜਾਬੀ ਵਿੱਚ ਉਲਥਾ ਕੀਤਾ। ਉਨ੍ਹਾਂ ਨੇ ਖ਼ਲੀਲ ਜ਼ਬਿਰਾਨ ਦੀਆਂ ਜਿਹੜੀਆਂ ਪੁਸਤਕਾਂ ਪੰਜਾਬੀ ਵਿੱਚ ਅਨੁਵਾਦ ਕੀਤੀਆਂ ਵਿੱਚ ਕੀਤੀਆਂ, ਉਨ੍ਹਾਂ ਵਿੱਚ ਰੂਹ ਦਾ ਦਰਪਨ, ਦਿਲ ਦੇ ਭੇਤ,ਮਹਬਿੂਬ ਦੀ ਵਾਪਸੀ ਤੇ ਧਰਤੀ ਦੇ ਦੇਵਤੇ ਸ਼ਾਮਲ ਹਨ।