ਰਤੀਆ: ਪਿੰਡ ਚੰਦੋ ਖੁਰਦ ਸਥਿਤ ਸ਼ਰਾਬ ਠੇਕੇ ਤੋਂ ਨਗਦੀ ਲੁੱਟਣ ਦੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਥਾਣਾ ਸਦਰ ਰਤੀਆ ਪੁਲੀਸ ਨੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਨੌਜਵਾਨ ਦੀ ਪਛਾਣ ਸੰਦੀਪ ਉਰਫ ਕੋਬਰਾ ਨਿਵਾਸੀ ਬਬਨਪੁਰ ਦੇ ਰੂਪ ਵਿੱਚ ਹੋਈ ਹੈ। ਪੁਲੀਸ ਨੇ ਉਸ ਦੇ ਕਬਜ਼ੇ ਵਿੱਚੋਂ ਵਾਰਦਾਤ ਵਿੱਚ ਵਰਤੇ ਮੋਟਰਸਾਈਕਲ, ਪਿਸਤੌਲ, ਇਕ ਮੋਬਾਈਲ ਫੋਨ ਬਰਾਮਦ ਕੀਤਾ ਹੈ। ਇਸ ਬਾਰੇ ਥਾਣਾ ਸਦਰ ਰਤੀਆ ਪੁਲਸ ਨੇ 23 ਸਤੰਬਰ ਨੂੰ ਚੰਦੋ ਖੁਰਦ ਸ਼ਰਾਬ ਠੇਕੇ ਦੇ ਸੇਲਜਮੈਨ ਓਮ ਪ੍ਰਕਾਸ਼ ਨਿਵਾਸੀ ਰੁਪਾਣਾ ਬਿਸ਼ਨੋਈ ਯਾਨ ਜ਼ਿਲ੍ਹਾ ਸਿਰਸਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਸੀ। ਉਸ ਨੇ ਕਿਹਾ ਸੀ ਕਿ ਸਵੇਰੇ 2 ਨੌਜਵਾਨ ਮੋਟਰਸਾਇਕਲ ਤੇ ਆਏ ਅਤੇ ਪਿਸਤੌਲ ਦਿਖਾ ਕੇ ਗੱਲੇ ਵਿਚੋਂ ਨਗਦੀ ਅਤੇ ਉਸ ਦਾ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ। ਮੁਲਜ਼ਮ ਨੂੰ ਕੋਰਟ ਵਿੱਚ ਪੇਸ਼ ਕਰ ਕੇ ਜੇਲ੍ਹ ਭੇਜਿਆ ਜਾਵੇਗਾ। -ਪੱਤਰ ਪ੍ਰੇਰਕ