ਨਿਜੀ ਪੱਤਰ ਪ੍ਰੇਰਕ
ਅੰਬਾਲਾ, 9 ਸਤੰਬਰ
ਅੰਬਾਲਾ ਕੈਂਟ ਦੇ ਤੋਪਖਾਨਾ ਬਜ਼ਾਰ ਨਿਵਾਸੀ ਅਰੁਣ ਵੱਲੋਂ ਖ਼ੁਦਕੁਸ਼ੀ ਮਾਮਲੇ ਵਿਚ ਪੁਲੀਸ ਨੇ ਉਸ ਦੀ ਪਤਨੀ ਦੇ ਪ੍ਰੇਮੀ ਆਕਾਸ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਉੱਤੇ ਅਰੁਣ ਨੂੰ ਪ੍ਰੇਸ਼ਾਨ ਕਰਨ ਅਤੇ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਹੈ। ਅਰੁਣ (34) ਨੇ 17/18 ਅਗਸਤ ਦੀ ਰਾਤ ਨੂੰ ਆਪਣੇ ਘਰ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਮਰਨ ਤੋਂ ਪਹਿਲਾਂ ਉਸ ਨੇ ਖ਼ੁਦਕੁਸ਼ੀ ਨੋਟ ਵਿਚ ਲਿਖਿਆ ਸੀ ਕਿ ਉਸ ਦੀ ਪਤਨੀ ਦੇ ਆਕਾਸ਼ ਨਾਲ ਸਬੰਧ ਹਨ। ਅਰੁਣ ਨੇ ਖ਼ੁਦਕੁਸ਼ੀ ਨੋਟ ਵਿਚ ਆਪਣੀ ਪਤਨੀ, ਉਸ ਦੇ ਪ੍ਰੇਮੀ ਅਤੇ ਸਹੁਰਾ ਪਰਿਵਾਰ ’ਤੇ ਖ਼ੁਦਕੁਸ਼ੀ ਕਰਨ ਲਈ ਉਕਸਾਉਣ ਦਾ ਦੋਸ਼ ਲਾਇਆ ਸੀ ਜਿਸ ਦੇ ਅਧਾਰ ’ਤੇ ਪੁਲੀਸ ਨੇ ਪਤਨੀ, ਸਹੁਰਾ ਰਾਜੂ, ਸੱਸ ਬਬਲੀ, ਸਾਲਾ ਕਮਲ ਅਤੇ ਸਾਗਰ ਅਤੇ ਆਕਾਸ਼ ਦੇ ਖ਼ਿਲਾਫ਼ ਕੇਸ ਦਰਜ ਕੀਤਾ ਸੀ।