ਚੰਡੀਗੜ੍ਹ, 15 ਅਪਰੈਲ
ਹਰਿਆਣਾ ਸਰਕਾਰ ਨੇ ਕਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਹਦਾਇਤਾਂ ਜਾਰੀ ਕੀਤੀਆਂ ਹਨ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਸ੍ਰੀ ਖੱਟਰ ਨੇ ਨਿਰਦੇਸ਼ ਦਿੱਤੇ ਕਿ ਸੂਬੇ ਵਿਚ ਵਿਆਹ ਤੇ ਨਵਰਾਤਰਿਆਂ ਸਬੰਧੀ ਸਮਾਗਮ ਰਾਤ ਨੂੰ ਨਾ ਹੋਣ। ਇਸ ਤੋਂ ਇਲਾਵਾ ਵਿਆਹ ਦੇ ਇਨਡੋਰ ਸਮਾਗਮਾਂ ਲਈ ਵੱਧ ਤੋਂ ਵੱਧ ਗਿਣਤੀ 50 ਤੇ ਬਾਹਰੀ ਸਮਾਗਮਾਂ ’ਤੇ 200 ਕੀਤੀ ਗਈ ਹੈ। ਸ਼ਮਸ਼ਾਨ ਘਾਟਾਂ ਵਿਚ ਅੰਤਿਮ ਰਸਮਾਂ ਲਈ ਵੱਧ ਤੋਂ ਵੱਧ ਗਿਣਤੀ 20 ਨਿਰਧਾਰਿਤ ਕੀਤੀ ਗਈ ਹੈ।-ਪੀਟੀਆਈ