ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 28 ਅਪਰੈਲ
ਬਾਬੈਨ ਅਨਾਜ ਮੰਡੀ ਵਿਚ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਲੈ ਕੇ ਮੰਡੀ ਵਿਚ ਕੰਮ ਕਰਨ ਵਾਲੇ ਮਜ਼ਦੂਰ ਪ੍ਰੇਸ਼ਾਨ ਹਨ। ਅੱਜ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਭਾਰੀ ਗਰਮੀ ਦੇ ਮੌਸਮ ਵਿਚ ਮੰਡੀ ਵਿੱਚ ਪਾਣੀ ਨਾ ਆਉਣ ਕਰਕੇ ਪੱਲੇਦਾਰਾਂ ਨੂੰ ਪਾਣੀ ਬਾਹਰੋਂ ਲਿਆਉਣਾ ਪੈ ਰਿਹਾ ਹੈ। ਮਜਦੂਰਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਪਾਣੀ ਦੀ ਸਮੱਸਿਆ ਦਾ ਤੁਰੰਤ ਹਲ ਨਾ ਹੋਇਆ ਤਾਂ ਉਹ ਮੰਡੀ ਵਿਚ ਹੜਤਾਲ ਕਰਨਗੇ। ਇਸ ਮੌਕੇ ਪੱਲੇਦਾਰ ਐਸੋਸ਼ੀਏਸ਼ਨ ਦੇ ਪ੍ਰਧਾਨ ਗੋਕੁਲ ਤੇ ਹੋਰ ਮਜ਼ਦੂਰ ਹਾਜ਼ਰ ਸਨ। ਮੰਡੀ ਸੁਪਰਵਾਈਜ਼ਰ ਸੁਮਿਤ ਕੁਮਾਰ ਦਾ ਕਹਿਣਾ ਹੈ ਕਿ ਟਿਊਬਵੈੱਲ ਵਿਚ ਤਕਨੀਕੀ ਖਰਾਬੀ ਆ ਜਾਣ ਕਰਕੇ ਸਮੱਸਿਆ ਆਈ ਹੈ । ਉਨ੍ਹਾਂ ਕਿਹਾ ਕਿ ਛੇਤੀ ਹੀ ਟਿਊਬਵੈਲ ਠੀਕ ਹੋ ਜਾਏਗਾ ਤੇ ਪਾਣੀ ਦੀ ਸਮੱਸਿਆ ਦਾ ਹਲ ਹੋ ਜਾਏਗਾ।