ਸ਼ਾਹਬਾਦ ਮਾਰਕੰਡਾ: ਪੰਜਾਬੀ ਮਹਾਂ ਸਭਾ ਦੇ ਸ਼ਹਿਰੀ ਪ੍ਰਧਾਨ, ਵੂਮੇਨ ਪਾਵਰ ਸੁਸਾਇਟੀ ਦੇ ਸੂਬਾ ਨਿਦੇਸ਼ਕ ਤੇ ਹੋਲ ਸੇਲ ਕੈਮਿਸਟ ਐਸੋਸ਼ੀਏਸ਼ਨ ਦੇ ਪ੍ਰਧਾਨ ਪਵਨ ਸਚਦੇਵਾ ਨੇ ਪਿਛਲੇ ਲੰਮੇ ਸਮੇਂ ਤੋਂ ਅੱਖਾਂ ਦਾਨ ਕਰਨ ਦੀ ਮੁਹਿੰਮ ਵਿੱਢੀ ਹੋਈ ਹੈ। ਇਸ ਮੁਹਿੰਮ ਵਿੱਚ ਰਵਿੰਦਰ ਪਾਲ ਸਿੰਘ ਭਿੰਡਰ ਵਾਸੀ ਸ਼ਾਹਬਾਦ ਦੀ ਪਤਨੀ ਵੀਰੇਂਦਰ ਕੌਰ ਦਾ ਵੀ ਨਾਂ ਜੁੜ ਗਿਆ ਹੈ। ਪਵਨ ਕੁਮਾਰ ਨੇ ਦੱਸਿਆ ਕਿ ਵੀਰੇਂਦਰ ਕੌਰ ਦੀ ਮੌਤ ਮਗਰੋਂ ਪਰਿਵਾਰ ਵਾਲਿਆਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਦੀ ਇੱਛਾ ਮੁਤਾਬਿਕ ਅੱਖਾਂ ਦਾਨ ਕਰਨ ਦੀ ਗੱਲ ਕਹੀ। ਉਨ੍ਹਾਂ ਨੇ ਮਾਘਵ ਨੇਤਰ ਬੈਂਕ ਕਰਨਾਲ ਨਾਲ ਸੰਪਰਕ ਕੀਤਾ, ਜਿਸ ਮਗਰੋਂ ਉਥੋਂ ਆਈ ਟੀਮ ਨੇ ਵੀਰੇਂਦਰ ਦੀਆਂ ਅੱਖਾਂ ਸੰਭਾਲੀਆਂ। ਪਵਨ ਨੇ ਦਸਿਆ ਕਿ ਹੁਣ ਤੱਕ ਇਸ ਮੁਹਿੰਮ ਤਹਿਤ 497 ਵਿਅਕਤੀਆਂ ਦੀਆਂ ਮਰਨ ਉਪਰੰਤ ਆਪਣੀਆਂ ਅੱਖਾਂ ਦਾਨ ਕੀਤੀਆਂ ਜਾ ਚੁੱਕੀਆਂ ਹਨ। -ਪੱਤਰ ਪ੍ਰੇਰਕ