ਸਿਰਸਾ (ਨਿੱਜੀ ਪੱਤਰ ਪ੍ਰੇਰਕ): ਯੂਪੀਐੱਸਸੀ ਦੇ ਆਏ ਨਤੀਜਿਆਂ ’ਚ ਸਿਰਸਾ ਦੀ ਕੋਮਲ ਗਰਗ ਅਤੇ ਪਿੰਡ ਛੱਤਰੀਆਂ ਦੀ ਮਨੂੰ ਭੋਭਰੀਆ ਨੇ ਕ੍ਰਮਵਾਰ 221ਵਾਂ ਤੇ 434ਵਾਂ ਰੈਂਕ ਪ੍ਰਾਪਤ ਕੀਤਾ ਹੈ। ਦੋਵਾਂ ਪ੍ਰੀਖਿਆਰਥੀਆਂ ਨੇ ਇਸ ਦਾ ਸਿਹਰਾ ਆਪਣੇ ਮਾਪਿਆਂ ਤੇ ਅਧਿਆਪਕਾਂ ਨੂੰ ਦਿੱਤਾ ਹੈ। ਜਾਣਕਾਰੀ ਅਨੁਸਾਰ ਮੱਧ ਵਰਗ ਪਰਿਵਾਰ ਦੀ ਕੋਮਲ ਗਰਗ ਨੇ ਤੀਜੀ ਵਾਰ ਪ੍ਰੀਖਿਆ ’ਚ ਕਾਮਯਾਬੀ ਹਾਸਲ ਕੀਤੀ ਹੈ, ਜਦੋਂਕਿ ਮਨੂੰ ਭੋਭਰੀਆ ਦਾ ਪਿਤਾ ਪੁਲੀਸ ਮੁਲਾਜ਼ਮ ਹੈ। ਮਨੂੰ ਭੋਭਰੀਆ ਨੇ ਪਹਿਲੀ ਵਾਰ ’ਚ ਹੀ ਯੂਪੀਐੱਸਸੀ ਦੀ ਪ੍ਰੀਖਿਆ ਪਾਸ ਕੀਤੀ ਹੈ। ਸਿਰਸਾ ਨਾਲ ਸਬੰਧਤ ਦੋਵਾਂ ਲੜਕੀਆਂ ਨੂੰ ਸ਼ਹਿਰ ਦੇ ਪਤਵੰਤੇ ਲੋਕਾਂ ਨੇ ਵਧਾਈ ਦਿੱਤੀ ਹੈ।