ਪ੍ਰਭੂ ਦਿਆਲ
ਸਿਰਸਾ, 1 ਮਈ
ਇਥੋਂ ਦੇ ਰਾਣੀਆਂ ਰੋਡ ’ਤੇ ਅੱਜ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਬਾਬਾ ਰਾਮਦੇਵ ਦੇ ਕੁਝ ਸ਼ਰਧਾਲੂਆਂ ਵੱਲੋਂ ਕਿਤਾਬਾਂ ਤੇ ਪੈਂਫਲੈਟ ਵੰਡੇ ਜਾ ਰਹੇ ਸਨ। ਹੰਗਾਮਾ ਕਰਨ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਪੈਂਫਲੈਟਾਂ ’ਚ ਉਨ੍ਹਾਂ ਦੇ ਦੇਵਤਿਆਂ ਬਾਰੇ ਇਤਰਾਜ਼ਯੋਗ ਸਮੱਗਰੀ ਛਪੀ ਹੈ। ਹੰਗਾਮੇ ਦੌਰਾਨ ਜੈ ਸ੍ਰੀ ਰਾਮ ਦੇ ਨਾਅਰੇ ਲਾਏ ਤੇ ਲੁਆਏ ਗਏ। ਪੁਲੀਸ ਨੇ ਸਮਾਂ ਰਹਿੰਦੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲ ਲਿਆ।