ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ,12 ਸਤੰਬਰ
ਜ਼ਿਲ੍ਹਾ ਪੁਲੀਸ ਨੇ ਨਸ਼ੀਲਾ ਪਦਾਰਥ ਰਖਣ ਦੇ ਦੋਸ਼ ਹੇਠ ਅਮਿਤ ਤੇ ਕਮਲਜੀਤ ਉਰਫ ਲੱਕੀ ਵਾਸੀ ਸ਼ਾਹਬਾਦ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕੋਲੋਂ ਦੋ ਲਖ ਰੁਪਏ ਦਾ40 ਗਰਾਮ ਚਿੱਟਾ ਬਰਾਮਦ ਹੋਇਆ। ਇਹ ਜਾਣਕਾਰੀ ਵਧੀਕ ਜ਼ਿਲ੍ਹਾ ਪੁਲੀਸ ਕਪਤਾਨ ਕਰਨ ਗੋਇਲ ਨੇ ਦਿੱਤੀ । ਉਨਾਂ ਦੱਸਿਆ ਕਿ ਬੀਤੇ ਦਿਨ ਨੂੰ ਐਂਟੀ ਨਾਰਕੋਟਿਕ ਸੈੱਲ ਦੇ ਏਐੱਸਆਈ ਜਗਬੀਰ ਸਿੰਘ ਦੇ ਅਗਵਾਈ ਵਿੱਚ ਪੁਲੀਸ ਟੀਮ ਲੈਂਡ ਮਾਰਕ ਚੌਕ ਸ਼ਾਹਬਾਦ ਮੌਜੂਦ ਸੀ। ਗੁਪ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਮੋਟਰਸਾਈਕਲ ਨੰਬਰ ਐੱਚਆਰ 78 ਡੀ 3622 ’ਤੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ। ਇਸ ਦੌਰਾਨ ਮੌਕੇ ’ਤੇ ਡੀਐੱਸਪੀ ਰਣਧੀਰ ਸਿੰਘ ਨੂੰ ਬੁਲਾਇਆ ਗਿਆ। ਮੁਲਜ਼ਮਾਂ ਦੀ ਪਛਾਣ ਅਮਿਤ ਤੇ ਲੱਕੀ ਵਾਸੀ ਸ਼ਾਹਬਾਦ ਹੋਈ। ਮੁਲਜ਼ਮਾਂ ਦੀ ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ 40 ਗਰਾਮ ਚਿੱਟਾ ਬਰਾਮਦ ਹੋਇਆ। ਪੁਲੀਸ ਨੇ ਦੋਵਾਂ ਖਿਲਾਫ ਕੇਸ ਦਰਜ ਕਰ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ।
ਗਾਂਜੇ ਸਮੇਤ ਗ੍ਰਿਫਤਾਰ
ਫਰੀਦਾਬਾਦ: ਕ੍ਰਾਈਮ ਬ੍ਰਾਂਚ-17 ਦੀ ਟੀਮ ਨੇ ਨਸ਼ਾ ਤਸਕਰੀ ਦੇ ਮਾਮਲੇ ‘ਚ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਮੁਲਜ਼ਮ ਰਾਜਕੁਮਾਰ ਫਰੀਦਾਬਾਦ ਦੇ ਨੰਗਲਾ ਇਨਕਲੇਵ ਦਾ ਰਹਿਣ ਵਾਲਾ ਹੈ। ਟੀਮ ਨੇ ਸਰਾਂ ਥਾਣਾ ਖੇਤਰ ਤੋਂ ਮੁਲਜ਼ਮ ਨੂੰ ਕਾਬੂ ਕਰ ਉਸ ਦੇ ਕਬਜ਼ੇ ਵਿੱਚੋਂ 864 ਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ। ਮੁਲਜ਼ਮ ਖ਼ਿਲਾਫ਼ ਥਾਣਾ ਸਦਰ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ।-ਪੱਤਰ ਪ੍ਰੇਰਕ
ਸੱਤ ਸਾਲਾਂ ਬਾਅਦ ਭਗੌੜਾ ਕਾਬੂ
ਫਰੀਦਾਬਾਦ: ਚੋਰੀ ਦੇ ਮਾਮਲੇ ‘ਚ 7 ਸਾਲਾਂ ਤੋਂ ਭਗੌੜੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਮੁਲਜ਼ਮ ਦਾ ਨਾਂ ਸੂਰਜ ਉਰਫ਼ ਖੋਪੜੀ ਹੈ। ਮੁਲਜ਼ਮ ਦਿੱਲੀ ਦੇ ਅੰਬੇਡਕਰ ਨਗਰ ਵਿੱਚ ਰਹਿੰਦਾ ਹੈ। ਮੁਲਜ਼ਮ ਨੇ ਸਾਲ 2015 ਵਿੱਚ ਥਾਣਾ ਸਦਰ ਦੇ ਖੇਤਰ ਵਿੱਚ ਦੋ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮ ਨੂੰ ਸੈਕਟਰ-12 ਫਰੀਦਾਬਾਦ ਤੋਂ ਚੋਰੀ ਦੇ ਮਾਮਲੇ ‘ਚ ਥਾਣਾ ਸਦਰ ਦੀ ਪੁਲਸ ਨੇ ਗ੍ਰਿਫਤਾਰ ਕੀਤਾ। ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਦਿੱਲੀ ਥਾਣੇ ਦੇ ਅੰਬੇਦਕਰ ਨਗਰ ਇਲਾਕੇ ਵਿੱਚ ਇੱਕ ਹੋਰ ਚੋਰੀ ਦੀ ਵਾਰਦਾਤ ਨੂੰ ਵੀ ਅੰਜਾਮ ਦੇ ਚੁੱਕਾ ਹੈ। -ਪੱਤਰ ਪ੍ਰੇਰਕ