ਪੱਤਰ ਪ੍ਰੇਰਕ
ਏਲਨਾਬਾਦ, 13 ਨਵੰਬਰ
ਝੋਨੇ ਦਾ ਭਰਿਆ ਟਰਾਲਾ ਪਿਛਲੀ ਰਾਤ ਇੱਥੋਂ ਦੇ ਜਨ ਸਿਹਤ ਵਿਭਾਗ ਦੇ ਦਫ਼ਤਰ ਦੀ ਕੰਧ ਤੋੜ ਕੇ ਅੰਦਰ ਜਾ ਵੜਿਆ ਅਤੇ ਪਲਟ ਗਿਆ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ। ਵਿਭਾਗ ਦੇ ਚੌਕੀਦਾਰ ਜੈਵੀਰ ਨੇ ਦੱਸਿਆ ਕਿ ਉਹ ਦਫ਼ਤਰ ਵਿੱਚ ਹੀ ਸੁੱਤਾ ਹੋਇਆ ਸੀ ਕਿ ਰਾਤ ਜ਼ੋਰਦਾਰ ਖੜਕਾ ਹੋਇਆ ਜਦੋਂ ਉਨ੍ਹਾਂ ਬਾਹਰ ਆ ਕੇ ਵੇਖਿਆ ਤਾਂ ਝੋਨੇ ਦਾ ਭਰਿਆ ਹੋਇਆ ਟਰਾਲਾ ਵਿਭਾਗ ਦੇ ਦਫ਼ਤਰ ਕੋਲ ਬਣੇ ਮੋੜ ਤੋਂ ਬੇਕਾਬੂ ਹੋ ਕੇ ਦਫ਼ਤਰ ਦੀ ਕੰਧ ਤੋੜ ਕੇ ਅੰਦਰ ਜਾ ਵੜਿਆ। ਮੌਕੇ ’ਤੇ ਇੱਕਠੇ ਹੋਏ ਲੋਕਾਂ ਨੇ ਡਰਾਈਵਰ ਨੂੰ ਬਾਹਰ ਕੱਢਿਆ ਅਤੇ ਨਾਗਰਿਕ ਹਸਪਤਾਲ ਪਹੁੰਚਾਇਆ। ਇਸ ਹਾਦਸੇ ਵਿੱਚ ਡਰਾਇਵਰ ਨੂੰ ਵੀ ਮਾਮੂਲੀ ਸੱਟਾਂ ਲੱਗੀਆ ਹਨ