ਫਰੀਦਾਬਾਦ: ਅਪਰਾਧ ਸ਼ਾਖਾ ਦੇ ਇੰਚਾਰਜ ਬ੍ਰਹਮ ਪ੍ਰਕਾਸ਼ ਦੀ ਟੀਮ ਨੇ ਅਗਵਾ ਕਰਨ ਅਤੇ ਫਿਰੌਤੀ ਮੰਗਣ ਦੇ ਮਾਮਲੇ ਵਿਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਵਿੱਚ ਮਨਜੀਤ, ਧਰਮਿੰਦਰ ਤੇ ਪਰਮਵੀਰ ਸ਼ਾਮਲ ਹਨ। ਤਿੰਨੋਂ ਮੁਲਜ਼ਮ ਪਲਵਲ ਦੇ ਰਹਿਣ ਵਾਲੇ ਹਨ ਜਿਨ੍ਹਾਂ ਵਿੱਚੋਂ ਮੁਲਜ਼ਮ ਮਨਜੀਤ ਅਤੇ ਪਰਮਵੀਰ ਇੱਕੋ ਪਿੰਡ ਛਪਰੋਲਾ ਦੇ ਰਹਿਣ ਵਾਲੇ ਹਨ। ਮੁਲਜ਼ਮ ਨਸ਼ੇ ਦੇ ਆਦੀ ਹਨ। ਨਸ਼ੀਲੇ ਪਦਾਰਥਾਂ ਦੀ ਸਪਲਾਈ ਲਈ ਫਰੀਦਾਬਾਦ ਦੇ ਸੈਕਟਰ 62 ਸਥਿਤ ਆਸ਼ਿਆਨਾ ਫਲੈਟ ਨੇੜਿਓਂ ਹਥਿਆਰਾਂ ਦੇ ਜ਼ੋਰ ‘ਤੇ ਸ਼ਾਹਰੁਖ ਨਾਂ ਦੇ ਵਿਅਕਤੀ ਨੂੰ ਅਗਵਾ ਕਰ ਲਿਆ ਅਤੇ ਉਸ ਨੂੰ ਲੈ ਕੇ ਆਪਣੀ ਕਾਰ ‘ਚ ਬਿਠਾ ਲਿਆ। ਰਸਤੇ ਵਿੱਚ ਉਸ ਦੀ ਕੁੱਟਮਾਰ ਕੀਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉਸ ਤੋਂ 50000 ਰੁਪਏ ਦੀ ਫਿਰੌਤੀ ਮੰਗੀ। ਪੀੜਤ ਸ਼ਾਹਰੁਖ ਨੇ ਦੱਸਿਆ ਕਿ ਉਸ ਨੂੰ ਇੱਥੇ ਪੈਸੇ ਨਹੀਂ ਮਿਲ ਸਕਦੇ। ਸ਼ਾਹਰੁਖ ਨੇ ਜਦੋਂ ਆਪਣੇ ਦੋਸਤ ਨਾਜ਼ਿਮ ਨੂੰ ਪੈਸਿਆਂ ਲਈ ਬੁਲਾਇਆ ਤਾਂ ਨਾਜ਼ਿਮ ਨੇ ਕਿਹਾ ਕਿ ਉਹ ਪੈਸੇ ਲੈ ਕੇ ਉੱਥੇ ਨਹੀਂ ਆ ਸਕਦਾ, ਉਸ ਨੂੰ ਪੈਸੇ ਲੈਣ ਲਈ ਆਸ਼ਿਆਨਾ ਫਲੈਟ ਆਉਣਾ ਪਵੇਗਾ। ਮੁਲਜ਼ਮ ਸ਼ਾਹਰੁਖ ਦੇ ਦੋਸਤ ਨਾਜ਼ਿਮ ਤੋਂ ਆਸ਼ਿਆਨਾ ਫਲੈਟ ‘ਚ ਜਾ ਕੇ ਪੈਸੇ ਲੈਣ ਲਈ ਰਾਜ਼ੀ ਹੋ ਗਿਆ| ਮੁਲਜ਼ਮਾਂ ਦੇ ਕਬਜ਼ੇ ’ਚੋਂ ਵਾਰਦਾਤ ’ਚ ਵਰਤੀ ਗਈ ਕਾਰ, ਪਿਸਤੌਲ ਤੇ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ। ਪਰਮਵੀਰ ਧਰਮਿੰਦਰ ਅਤੇ ਮਨਜੀਤ ਦੀ ਉਮਰ ਕ੍ਰਮਵਾਰ 28, 25 ਅਤੇ 19 ਸਾਲ ਹੈ। – ਪੱਤਰ ਪ੍ਰੇਰਕ