ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 31 ਅਗਸਤ
ਪਿੰਡ ਬੀੜ ਮੰਗੋਲੀ ਵਿਚ ਲੁਟੇਰਿਆਂ ਵੱਲੋਂ ਕਰਿਆਨਾ ਦੀ ਦੁਕਾਨ ਦੇ ਮਾਲਕ ਕੋਲੋਂ ਚਾਕੂ ਦੀ ਨੋਕ ’ਤੇ ਅੱਠ ਹਜ਼ਾਰ ਰੁਪਏ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਦੇ ਹੀ ਥਾਣਾ ਇੰਚਾਰਜ ਬਾਬੈਨ ਸੀਮਾ ਕੁਮਾਰੀ ਤੇ ਜ਼ਿਲ੍ਹਾ ਪੁਲੀਸ ਅਪਰਾਧ ਸ਼ਾਖਾ ਦੀ ਟੀਮ ਮੌਕੇ ’ਤੇ ਪੁੱਜੀ ਤੇ ਘਟਨਾ ਵਾਲੀ ਥਾਂ ਦਾ ਨਿਰੀਖਣ ਕੀਤਾ। ਦੁਕਾਨ ਦੇ ਮਾਲਕ ਪ੍ਰਦੀਪ ਕੁਮਾਰ ਦੀ ਸ਼ਿਕਾਇਤ ’ਤੇ ਪੁਲੀਸ ਨੇ ਅਣਪਛਾਤਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੁਕਾਨਦਾਰ ਪ੍ਰਦੀਪ ਨੇ ਕਿਹਾ ਕਿ ਦੇਰ ਰਾਤ ਉਹ ਆਪਣੀ ਦੁਕਾਨ ਬੰਦ ਕਰ ਘਰ ਜਾਣ ਲਗਾ ਤਾਂ ਦੋ ਨਕਾਬਪੋਸ਼ ਨੌਜਵਾਨਾਂ ਨੇ ਸ਼ਟਰ ਖੜਕਾਇਆ। ਸ਼ਟਰ ਖੋਲ੍ਹਣ ’ਤੇ ਉਹ ਦੁਕਾਨ ਅੰਦਰ ਦਾਖ਼ਲ ਹੋ ਗਏ ਅਤੇ ਚਾਕੂ ਦਿਖਾ ਕੇ ਉਸ ਕੋਲੋਂ ਅੱਠ ਹਜ਼ਾਰ ਰੁਪਏ ਲੈ ਕੇ ਫ਼ਰਾਰ ਹੋ ਗਏ।