ਪੱਤਰ ਪ੍ਰਰੇਕ
ਯਮੁਨਾਨਗਰ, 1 ਅਗਸਤ
ਸ੍ਰੀ ਗਣੇਸ਼ ਐਂਟਰਟੇਨਮੈਂਟ ਸੁਸਾਇਟੀ ਵੱਲੋਂ ਕਰਵਾਈ ਗਈ ਮੁਹੰਮਦ ਰਫੀ ਨਾਈਟ ਵਿੱਚ ਬੌਲੀਵੁੱਡ ਅਦਾਕਾਰ ਰਜ਼ਾ ਮੁਰਾਦ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਕਲਾਕਾਰ ਮੋਹਿਤ ਖੰਨਾ ਅਤੇ ਸੁਮਿਤ ਸ਼ਰਮਾ ਨੇ ਮੁਹੰਮਦ ਰਫੀ ਦੇ ਗੀਤ ਸੁਣਾਏ। ਰਜ਼ਾ ਮੁਰਾਦ ਨੇ ਸੰਸਥਾ ਦੇ ਡਾਇਰੈਕਟਰ ਪੰਕਜ ਅਰੋੜਾ ਨੂੰ ਮੁਹੰਮਦ ਰਫੀ ਨਾਈਟ ਕਰਵਾਉਣ ਲਈ ਵਧਾਈ ਦਿੱਤੀ। ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਸਬੰਧੀ ਰਜ਼ਾ ਮੁਰਾਦ ਨੇ ਕਿਹਾ, ‘‘ਅਸੀਂ ਦੇਸ਼ ਨੂੰ ਤੂਫਾਨ ’ਚੋਂ ਬਾਹਰ ਕੱਢ ਕੇ ਲਿਆਂਦਾ ਹੈ। ਇਸ ਨੂੰ ਸੰਭਾਲ ਕੇ ਰੱਖਣ ਦੀ ਜ਼ਿੰਮੇਵਾਰੀ ਨੌਜਵਾਨਾਂ ਦੀ ਹੈ।’’ ਡਾ. ਐੱਮਕੇ ਸਹਿਗਲ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਸਮਾਗਮ ਕਰਵਾਏ ਜਾਣੇ ਚਾਹੀਦੇ ਹਨ। ਇਸ ਮੌਕੇ ਰਾਜੀਵ ਵਰਮਾ, ਅਨੁਜ ਵਰਮਾ, ਪ੍ਰਤਾਪ ਮਾਨਿਕ ਲੁਥਰਾ, ਸ਼ਕਤੀ ਜ਼ੈਲਦਾਰ ਨੇ ਵੀ ਸ਼ਮੂਲੀਅਤ ਕੀਤੀ।