ਜੀਂਦ (ਪੱਤਰ ਪ੍ਰੇਰਕ): ਇੱਥੇ ਅੱਜ ਮਹਾਂ-ਨਿਰਦੇਸ਼ਕ ਕਾਰਾਗਾਰ ਹਰਿਆਣਾ ਦੇ ਆਦੇਸ਼ਾਂ ਅਨਸਾਰ ਇੱਥੇ ਜੀਂਦ ਜੇਲ੍ਹ ਵਿੱਚ ਬੰਦ ਬੰਦੀਆਂ ਨੂੰ ਉਨ੍ਹਾਂ ਦੀ ਭੈਣਾਂ ਵੱਲੋਂ ਜੇਲ੍ਹ ਪ੍ਰਸਾਸ਼ਨ ਦੇ ਸਹਿਯੋਗ ਨਾਲ ਰੱਖੜ੍ਹੀਆਂ ਬੰਨ੍ਹੀਆਂ ਗਈਆਂ। ਇਸ ਮੌਕੇ ਜੀਂਦ ਜੇਲ੍ਹ ਦੇ ਸੁਪਰਟੈਂਡੈਂਟ ਸੰਜੀਵ ਬੁੱਧਵਾਰ ਨੇ ਦੱਸਿਆ ਕਿ ਰੱਖੜੀ ਦਾ ਪਵਿੱਤਰ ਤਿਉਹਾਰ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਹੈ। ਇਸ ਮੌਕੇ ਉੱਤੇ ਡਿਪਟੀ ਸੁਪਰਟੈਂਡੈਂਟ ਵਿਜਿੰਦਰ ਸਿੰਘ, ਸੰਦੀਪ ਦਾਂਗੀ, ਧਰਮ ਚੰਦ ਅਤੇ ਨਰੇਸ਼ ਕੁਮਾਰ ਸਹਾਇਕ ਸੁਪਰਟੈਂਡੈਂਟ ਅਤੇ ਰਾਜੇਸ਼ ਕੁਮਾਰ ਉਪ-ਸਹਾਇਕ ਸੁਪਰਟੈਂਡੈਂਟ ਆਦਿ ਹਾਜ਼ਰ ਸਨ।