ਪੱਤਰ ਪ੍ਰੇਰਕ
ਏਲਨਾਬਾਦ, 23 ਅਕਤੂਬਰ
ਸ਼ਹਿਰ ਦੀ ਤਲਵਾੜਾ ਰੋਡ ’ਤੇ ਬਿਮਾਰ ਗਊਵੰਸ਼ ਦੀ ਸੇਵਾ ਕਰ ਰਹੇ ਨੌਜਵਾਨ ਕੁਲਭੂਸ਼ਨ (22) ਪੁੱਤਰ ਸ਼ਾਮ ਲਾਲ ਦੀ ਅੱਜ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਭੂਸ਼ਨ ਇੱਥੇ ਪਿਛਲੇ 10 ਸਾਲ ਤੋਂ ਬਿਮਾਰ ਗਊਆਂ ਦੀ ਸੇਵਾ ਲਈ ਬਣਾਈ ਗਈ ਗਊਸ਼ਾਲਾ ਚਲਾ ਰਿਹਾ ਸੀ। ਅੱਜ ਸਵੇਰੇ ਉਹ ਇੱਥੇ ਆਟਾ ਚੱਕੀ ’ਤੇ ਕੰਮ ਕਰ ਰਿਹਾ ਸੀ ਕਿ ਅਚਾਨਕ ਚੱਕੀ ਦਾ ਪੱਥਰ ਖੁੱਲ੍ਹਕੇ ਉਸ ਦੀ ਬਾਂਹ ’ਤੇ ਵੱਜਿਆ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਸਥਾਨਕ ਨਾਗਰਿਕ ਹਸਪਤਾਲ ’ਚ ਲਿਆਂਦਾ ਗਿਆ ਜਿੱਥੋੋਂ ਡਾਕਟਰਾਂ ਨੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਸਿਰਸਾ ਰੈੱਫਰ ਕਰ ਦਿੱਤਾ ਜਿੱਥੇ ਕੁਲਭੂਸ਼ਨ ਦੀ ਮੌਤ ਹੋ ਗਈ।