ਟੋਹਾਣਾ: ਨਹਿਰ ਕਾਲੋਨੀ ਫਤਿਹਾਬਾਦ ਦੇ ਇਕ ਪਰਿਵਾਰ ਦਾ ਬੱਚਾ ਗਰਮ ਪਾਣੀ ਵਿੱਚ ਡਿੱਗ ਕੇ ਬੁਰੀ ਤਰ੍ਹਾਂ ਝੁਲਸ ਜਾਣ ’ਤੇ ਉਸਨੂੰ ਨਾਗਰਿਕ ਹਸਪਤਾਲ ਫਤਿਹਾਬਾਦ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਬੱਚੇ ਦੀ ਹਾਲਾਤ ਤਰਸਯੋਗ ਬਣੀ ਹੋਈ ਹੈ। ਬੱਚੇ ਦੇ ਪਿਤਾ ਸੰਜੀਵ ਸਹਾਰਣ ਨੇ ਦੱਸਿਆ ਕਿ ਬੱਚਾ ਮੰਜੇ ’ਤੇ ਸੁੱਤਾ ਪਿਆ ਸੀ ਤੇ ਮੰਜੇ ਨੇੜੇ ਹੀ ਗਰਮ ਪਾਣੀ ਦਾ ਟੱਬ ਪਿਆ ਪੀ। ਅਚਾਨਕ ਹੀ ਬੱਚਾ ਉਠਿਆ ਤੇ ਉਹ ਗਰਮ ਪਾਣੀ ਦੇ ਟੱਬ ਵਿੱਚ ਜਾ ਡਿੱਗਾ। ਬੱਚੇ ਵੱਲੋਂ ਚੀਕਾਂ ਮਾਰਨ ’ਤੇ ਮਾਪਿਆਂ ਨੇ ਉਸਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ। ਖਬਰ ਲਿੱਖੇ ਜਾਣ ਤੱਕ ਬੱਚੇ ਦਾ ਇਲਾਜ ਕੀਤਾ ਜਾ ਰਿਹਾ ਸੀ ਪਰ ਹਾਲਤ ਚਿੰਤਾਜਨਕ ਦੱਸੀ ਗਈ ਹੈ। -ਪੱਤਰ ਪ੍ਰੇਰਕ