ਪੱਤਰ ਪ੍ਰੇਰਕ
ਡੱਬਵਾਲੀ, 14 ਜੁਲਾਈ
ਇਥੇ ਨਗਰ ਪ੍ਰੀਸ਼ਦ ਦੇ ਨਵੇਂ ਚੁਣੇ ਚੇਅਰਮੈਨ ਟੇਕ ਚੰਦ ਛਾਬੜਾ ਅਤੇ 21 ਵਾਰਡਾਂ ਦੇ ਕੌਂਸਲਰਾਂ ਨੇ ਸਹੁੰ ਚੁੱਕ ਲਈ ਹੈ। ਨਗਰ ਪ੍ਰੀਸ਼ਦ ਦਫ਼ਤਰ ਵਿਖੇ ਸਹੁੰ ਚੁੱਕ ਸਮਾਗਮ ‘ਚ ਐਸ.ਡੀ.ਐਮ ਰਾਜੇਸ਼ ਪੂਨੀਆ ਨੇ ਸਹੁੰ ਚੁਕਵਾਈ। ਅਹੁਦਾ ਸੰਭਾਲਣ ਮੌਕੇ ਟੇਕਚੰਦ ਛਾਬੜਾ ਨੇ ਆਪਣੇ ਸੰਬੋਧਨ ਵਿੱਚ ਨਸ਼ਿਆਂ ਖਿਲਾਫ਼ ਵੱਡਾ ਐਲਾਨ ਕਰਦੇ ਕਿਹਾ ਕਿ ਸ਼ਹਿਰ ਵਿੱਚ ਨਸ਼ਿਆਂ ਦੇ ਖਿਲਾਫ਼ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਜਨਤਕ ਤੌਰ ’ਤੇ ਅਹਿਦ ਲਿਆ ਅਤੇ ਕਿ ਉਹ ਖੁਦ ਅਤੇ ਉਨ੍ਹਾਂ ਦੇ ਸਾਥੀ ਕੌਂਸਲਰ ਨਸ਼ੇ ਦੇ ਸੌਦਾਗਰਾਂ ਨੂੰ ਜ਼ਮਾਨਤ ਲਈ ਗਵਾਹੀ ਨਹੀਂ ਪਾਉਣਗੇ। ਇਸ ਮੌਕੇ ਕਾਰਜਕਾਰੀ ਇੰਜੀਨੀਅਰ ਰਾਕੇਸ਼ ਪੁਨੀਆਂ, ਈ.ਓ. ਸੁਰਿੰਦਰ ਕੁਮਾਰ, ਥਾਣਾ ਮੁਖੀ ਸੱਤਿਆਵਾਨ, ਜੇ.ਈ. ਸੁਸ਼ੀਲ ਤੇ ਹੋਰ ਮੌਜੂਦ ਸੀ।