ਪ੍ਰਭ ਦਿਆਲ
ਸਿਰਸਾ, 30 ਜੂਨ
ਪਿੰਡ ਭਾਵਦੀਨ ਨੇੜੇ ਇੱਕ ਪ੍ਰਾਈਵੇਟ ਬੱਸ ਨੂੰ ਅੱਗ ਲੱਗ ਗਈ ਜਿਸ ਨਾਲ ਬੱਸ ਪੂਰੀ ਤਰ੍ਹਾਂ ਸੜ ਗਈ। ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਬਠਿੰਡਾ ਤੋਂ ਪਟਨਾ ਇੱਕ ਪ੍ਰਾਈਵੇਟ ਬੱਸ ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ ਕਿ ਜਦੋਂ ਇਹ ਪਿੰਡ ਭਾਵਦੀਨ ਟੌਲ ਪਲਾਜਾ ਨੇੜੇ ਪਹੁੰਚੀ ਤਾਂ ਡਰਾਈਵਰ ਨੂੰ ਬੱਸ ’ਚ ਗੜਬੜ ਹੋਣ ਦਾ ਪਤਾ ਲੱਗਿਆ ਤਾਂ ਉਸ ਨੇ ਤੁਰੰਤ ਸਵਾਰੀਆਂ ਨੂੰ ਹੇਠਾਂ ਉਤਰਨ ਲਈ ਕਿਹਾ। ਜਿਵੇਂ ਹੀ ਯਾਤਰੀ ਬੱਸ ਤੋਂ ਉਤਰੇ ਤਾਂ ਉਸ ਨੇ ਅੱਗ ਫੜ ਲਈ। ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਮੁਲਾਜ਼ਮਾਂ ਦੀ ਹੜਤਾਲ ਹੋਣ ਕਾਰਨ ਫਾਇਰ ਬ੍ਰਿਗੇਡ ਅਫ਼ਸਰ ਦਲਬੀਰ ਨੈਨ ਤੇ ਹੋਮ ਗਾਰਡ ਦੇ ਜਵਾਨ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਬਾਅਦ ਵਿੱਚ ਬੱਸ ਮੁਸਾਫਰਾਂ ਨੂੰ ਇੱਕ ਹੋਰ ਬੱਸ ਮੰਗਵਾ ਕੇ ਉਨ੍ਹਾਂ ਨੂੰ ਉਸ ’ਤੇ ਅੱਗੇ ਲਈ ਤੋਰਿਆ ਗਿਆ।