ਪੱਤਰ ਪ੍ਰੇਰਕ
ਡੱਬਵਾਲੀ, 14 ਸਤੰਬਰ
ਪੇਕੇ ਘਰ ਪਿੰਡ ਡੱਬਵਾਲੀ ਆਈ ਪਤਨੀ ਨੂੰ ਲੈਣ ਆਏ ਪਤੀ ਦੀ ਅੱਗ ਲੱਗਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਦੇਵ ਸਿੰਘ ਵਾਸੀ ਹਿਸਾਰ ਆਪਣੇ ਸਹੁਰੇ ਘਰ ਡੱਬਵਾਲੀ ਆਇਆ ਹੋਇਆ ਸੀ। ਬੀਤੀ ਰਾਤ ਉਸ ਦਾ ਆਪਣੀ ਪਤਨੀ ਸੁਖਪਾਲ ਕੌਰ ਨਾਲ ਝਗੜਾ ਹੋ ਗਿਆ। ਉਸ ਨੇ ਝਗੜੇ ਦੌਰਾਨ ਖੁਦ ’ਤੇ ਪੈਟਰੋਲ ਛਿੜਕ ਕੇ ਅੱਗ ਲਗਾ ਲਈ। ਜ਼ਿਆਦਾ ਝੁਲਸਣ ਕਾਰਨ ਹਰਦੇਵ ਸਿੰਘ ਨੂੰ ਸਿਵਲ ਹਸਪਤਾਲ ਸਿਰਸਾ ਦਾਖਲ ਕਰਵਾਇਆ ਗਿਆ। ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਅਗਰੋਹਾ ਮੈਡਿਕਲ ਕਾਲਜ ਰੈਫਰ ਕਰ ਦਿੱਤਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਹਰਦੇਵ ਸਿੰਘ ਵੱਲੋਂ ਇਲਾਜ ਦੌਰਾਨ ਦਰਜ ਕਰਵਾਏ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੇ ਉਸ ਦੇ ਸੱਸ-ਸਹੁਰਾ, ਦੋ ਸਾਲੇ, ਸਾਂਢੂ ਅਤੇ ਸਾਲੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।