ਸ਼ਾਹਬਾਦ ਮਾਰਕੰਡਾ: ਮਾਰਕੰਡਾ ਨੈਸ਼ਨਲ ਕਾਲਜ ਦੇ ਆਡੀਟੋਰੀਅਮ ਵਿਚ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਾਲਜ ਵਿੱਚ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ। ਕਾਲਜ ਪ੍ਰਿੰਸੀਪਲ ਡਾ. ਅਸ਼ੋਕ ਕੁਮਾਰ ਕੁਮਾਰ ਤੇ ਓਵਰ ਆਲ ਇੰਚਾਰਜ ਡਾ. ਸ਼ਾਲਿਨੀ ਸ਼ਰਮਾ ਨੇ ਦੱਸਿਆ ਕਿ ਗੀਤ-ਸੰਗੀਤ, ਨ੍ਰਿਤ, ਗਾਇਨ, ਭਾਸ਼ਨ, ਪੇਂਟਿੰਗ, ਕਵਿਤਾ ਉਚਾਰਨ ਅਤੇ ਪ੍ਰਸ਼ਨੋਤਰੀ ਮੁਕਾਬਲਿਆਂ ਵਿੱਚ ਕਰੀਬ 100 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਗਾਇਨ ਮੁਕਾਬਲੇ ਵਿੱਚ ਅੰਜੂ ਨੇ ਪਹਿਲਾ, ਨੈਂਸੀ ਨੇ ਦੂਜਾ ਤੇ ਮੁਸਕਾਨ ਨੇ ਤੀਜਾ, ਨ੍ਰਿਤ ਵਿੱਚ ਅੰਜੂ ਨੇ ਪਹਿਲਾ, ਨੈਨਾ ਨੇ ਦੂਜਾ ਤੇ ਮਹਿਕ ਨੇ ਤੀਜਾ, ਪੇਂਟਿੰਗ ਵਿੱਚ ਮੰਨਤ ਸਿੰਘ ਨੇ ਪਹਿਲਾ, ਅੰਕੁਸ਼ ਨੇ ਦੂਜਾ ਤੇ ਪ੍ਰਦੀਪ ਕੌਰ ਨੇ ਤੀਜਾ, ਭਾਸ਼ਨ ਵਿੱਚ ਸੰਜੀਵ ਨੇ ਪਹਿਲਾ, ਲਵਪ੍ਰੀਤ ਨੇ ਦੂਜਾ, ਰਜਪ੍ਰੀਤ ਨੇ ਤੀਜਾ, ਕਵਿਤਾ ਉਚਾਰਨ ਵਿੱਚ ਅਨੂਪ ਸਿੰਘ ਨੇ ਪਹਿਲਾ, ਮਹਿਕ ਨੇ ਦੂਜਾ ਅਤੇ ਸ਼ੁਭਮ ਨੇ ਤੀਜਾ ਸਥਾਨ ਹਾਸਲ ਕੀਤਾ। ਜੱਜ ਦੀ ਭੂਮਿਕਾ ਡਾ. ਜਵਾਹਰ ਲਾਲ, ਡਾ. ਦੇਵ ਰਾਜ ਸ਼ਰਮਾ ਤੇ ਡਾ. ਅਜੈ ਅਰੋੜਾ ਨੇ ਨਿਭਾਈ। -ਪੱਤਰ ਪ੍ਰੇਰਕ