ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 22 ਦਸੰਬਰ
ਇੱਥੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਰਗਟ ਜਾਟਾਨ ਵਿਚ ਅੱਜ ਰਾਸ਼ਟਰੀ ਗਣਿਤ ਦਿਵਸ ਦੇ ਸੰਦਰਭ ਵਿਚ ਗਣਿਤ ਵਿਸ਼ੇ ਨੂੰ ਲੈ ਕੇ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਵੱਲੋਂ ਗਣਿਤ ਨਾਲ ਸਬੰਧਤ ਅਜੀਬ ਮਾਡਲ ਬਣਾਏ ਗਏ। ਸਕੂਲ ਵਿਚ ਪ੍ਰਸ਼ਨੋਤਰੀ ਪ੍ਰਤੀਯੋਗਤਾ ਕਰਵਾਈ ਗਈ। ਸਕੂਲ ਦੇ ਪ੍ਰਬੰਧਕ ਸੋਹਨ ਲਾਲ ਸੈਣੀ ਨੇ ਕਿਹਾ ਕਿ ਗਣਿਤ ਸਿਰਫ ਵਿਸ਼ਾ ਨਹੀਂ ਹੈ, ਇਹ ਇਕ ਅਜਿਹਾ ਸ਼ਕਤੀਸ਼ਾਲੀ ਉਪਕਰਣ ਹੈ ਜੋ ਸਾਨੂੰ ਹਰ ਸਮੀਕਰਣ ਨੂੰ ਸਮਝਣ ਵਿਚ ਮਦਦ ਕਰਦਾ ਹੈ। ਇਸ ਮੌਕੇ ਮੁਕਾਬਲਿਆਂ ਦੌਰਾਨ ਰਾਮਾਨੂਜਮ ਗਰੁੱਪ ਦੇ ਸਾਹਿਲ , ਨੀਤੀਸ਼ ਤੇ ਗੁਰਜੀਤ ਨੇ ਪਹਿਲਾ ਸਥਾਨ ਹਾਸਲ ਕੀਤਾ। ਬ੍ਰਹਮ ਗਰੁੱਪ ਦੀ ਦਕਸ਼, ਹਿਮਾਨੀ ਤੇ ਸਲੋਨੀ ਨੇ ਦੂਜਾ, ਬਲੇਰ ਪਾਸਕਲ ਗਰੁਪ ਦੀ ਛਵੀ, ਸਨੇਹਾ ਤੇ ਜਗਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਇਨਾਮ ਵੰਡੇ ਗਏ।
ਟੋਹਾਣਾ (ਪੱਤਰ ਪ੍ਰੇਰਕ): ਡੀਏਵੀ ਸਕੂਲ ਟੋਹਾਣਾ ਵਿੱਚ ਗਣਿਤ ਵਿਗਿਆਨੀ ਐੱਸ ਰਾਮਾਨੁਜਨ ਦੇ ਜਨਮ ਦਿਨ ’ਤੇ ਕੌਮੀ ਗਣਿਤ ਦਿਹਾੜਾ ਮਨਾਇਆ ਗਿਆ। ਗਣਿਤ ਵਿਭਾਗ ਦੀ ਮੁਖੀ ਕੁਮਾਰੀ ਸ੍ਰੀਆ ਨੇ ਬੱਚਿਆਂ ਨੂੰ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 22 ਦਸੰਬਰ ਨੂੰ ਕੌਮੀ ਗਣਿਤ ਦਿਵਸ ਐਲਾਨਿਆ ਸੀ। ਸਮਾਗਮ ਵਿੱਚ ਪ੍ਰਿੰਸੀਪਲ ਮਾਲਾ ਉਪਾਧਿਆਏ ਨੇ ਗਣਿਤ ਦੇ ਮਹੱਵਤ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੀਜੀ ਤੋਂ ਗਿਆਰ੍ਹਵੀਂ ਜਮਾਤ ਤਕ ਦੇ ਵਿਦਿਆਰਥੀਆਂ ਨੇ ਗਣਿਤ ਮੁਕਾਬਲਿਆਂ ਵਿੱਚ ਹਿੱਸਾ ਲਿਆ। ਬੱਚਿਆ ਨੇ ਰਾਮਾਨੂਜਨ ਦੇ ਜੀਵਣ ਤੇ ਨਾਟਕ ਮੰਚਨ ਕੀਤਾ, ਭਾਸ਼ਣ ਤੇ ਪੋਸਟਰ ਬਣਾਉਣ ਦੇ ਮੁਕਾਬਲੇ ਵਿੱਚ ਹਿੱਸਾ ਲਿਆ। ਗਣਿਤ ਦਿਵਸ ਮੁਕਾਬਲੇ ਵਿੱਚ ਜੇਤੂਆਂ ਨੂੰ ਪ੍ਰਿੰਸੀਪਲ ਮਾਲਾ ਉਪਾਧਿਆਏ ਇਨਾਮ ਵੰਡੇ।