ਫਰੀਦਾਬਾਦ: ਅਸ਼ਲੀਲ ਟਿੱਪਣੀਆਂ ਕਰਨ ਵਾਲੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਹਿਲਾ ਪੁਲੀਸ ਸਟੇਸ਼ਨ ਸੈਂਟਰਲ ਇੰਚਾਰਜ ਇੰਸਪੈਕਟਰ ਗੀਤ ਦੀ ਟੀਮ ਨੇ ਮੁਲਜ਼ਮ ਦੀਪਾਕਰ ਉਰਫ ਦੀਪੂ, ਪੰਕਜ, ਆਮਿਰ, ਅੰਕੁਰ, ਦੁਰਗੇਸ਼ ਤੇ ਆਨੰਦ ਵਾਸੀ ਫਰੀਦਾਬਾਦ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ’ਤੇ ਸੈਂਟਰਲ ਇਲਾਕੇ ਵਿੱਚ ਸਥਿਤ ਟਾਊਨ ਪਾਰਕ ਸੈਕਟਰ 12, ਸਕੂਲ, ਪਾਰਕ ਆਦਿ ਜਨਤਕ ਥਾਵਾਂ ’ਤੇ ਔਰਤਾਂ ਤੇ ਵਿਦਿਆਰਥੀਆਂ ਨਾਲ ਛੇੜਛਾੜ ਕਰਨ ਦਾ ਦੋਸ਼ ਹੈ। ਕੁਝ ਲੋਕਾਂ ਨੂੰ ਮੌਕੇ ’ਤੇ ਹੀ ਹਦਾਇਤਾਂ ਲੈ ਕੇ ਅਪਰਾਧ ਲਈ ਸਜ਼ਾ ਦੀ ਵਿਵਸਥਾ ਬਾਰੇ ਜਾਗਰੂਕ ਕੀਤਾ ਗਿਆ। -ਪੱਤਰ ਪ੍ਰੇਰਕ