ਪ੍ਰਭੂ ਦਿਆਲ
ਸਿਰਸਾ, 23 ਫਰਵਰੀ
ਹਰਿਆਣਾ ਸਟੇਟ ਇਲੈਕਟ੍ਰੀਸਿਟੀ ਵਰਕਰਜ਼ ਯੂਨੀਅਨ ਦੇ ਬੈਨਰ ਹੇਠ ਬਿਜਲੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਲਈ ਬਰਨਾਲਾ ਰੋਡ ਸਥਿਤ ਬਿਜਲੀ ਘਰ ਸਾਹਮਣੇ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਦੀ ਆਗਵਾਈ ਯੂਨੀਅਨ ਦੇ ਸਰਕਲ ਸਕੱਤਰ ਸਤਿੰਦਰ ਮੋਂਗਾ ਨੇ ਕੀਤੀ। ਨੇਤਾਵਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਨਾਥੂਸਰੀ ਸਬ ਡਵੀਜਨ ਦੇ ਕਰਮਚਾਰੀ ਜੈਵੀਰ ਲਾਈਨਮੈਨ ਨੂੰ ਗ਼ਲਤ ਤਰੀਕੇ ਨਾਲ ਮੁਅੱਤਲ ਕੀਤਾ ਗਿਆ ਹੈ। ਕਰਮਚਾਰੀ ਇਸ ਦਾ ਡੱਟ ਕੇ ਵਿਰੋਧ ਕਰਦੇ ਹਨ। ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤੇਜ ਕਰਨਗੇ। ਇਸ ਮੌਕੇ ਰਾਏ ਸਾਹਬ, ਸੀਤਾ ਰਾਮ, ਵਿਜੈ ਸੈਣੀ, ਮੋਨਾ ਰਾਮ, ਛਬੀਲਾ ਰਾਮ, ਸਤਬੀਰ, ਸੁਭਾਸ਼, ਪ੍ਰਮੋਦ ਦਈਆ, ਰਾਜੂ ਰਾਮ, ਪਵਨ ਕੁਮਾਰ, ਮਹੇਸ਼, ਨਵਨੀਤ ਸਿੰਘ, ਸੁਨੀਲ, ਵਿਕਾਸ। ਅਮਰੀਕ, ਸਤਪਾਲ, ਸੰਜੈ ਸ਼ਰਮਾ, ਰਾਕੇਸ਼ ਤੇ ਅਨਿਲ ਸਮੇਤ ਕਈ ਬਿਜਲੀ ਮੁਲਾਜ਼ਮ ਮੌਜੂਦ ਸਨ।