ਪ੍ਰਭੂ ਦਿਆਲ
ਸਿਰਸਾ, 1 ਮਈ
ਟਰੇਡ ਯੂਨੀਅਨਾਂ ਦੇ ਸੱਦੇ ’ਤੇ 28-29 ਮਾਰਚ ਨੂੰ ਦੇਸ਼ਿਵਆਪੀ ਹੜਤਾਲ ਦੌਰਾਨ ਰੋਡਵੇਜ਼ ਮੁਲਾਜ਼ਮਾਂ ਤੇ ਕਿਸਾਨ ਆਗੂ ’ਤੇ ਦਰਜ ਕੀਤੇ ਗਏ ਝੂਠੇ ਪਰਚੇ ਰੱਦ ਕਰਵਾਉਣ ਲਈ ਹਰਿਆਣਾ ਰੋਡਵੇਜ਼ ਕਰਮਚਾਰੀ ਸਾਂਝਾ ਮੋਰਚਾ ਦੇ ਬੈਨਰ ਹੇਠ ਰੋਡਵੇਜ਼ ਮੁਲਾਜ਼ਮਾਂ ਵੱਲੋਂ ਬੇਮਿਆਦੀ ਧਰਨਾ ਸ਼ੁਰੂ ਕੀਤਾ ਗਿਆ ਹੈ। ਧਰਨੇ ਦੀ ਪ੍ਰਧਾਨਗੀ ਰਿਛਪਾਲ ਸੰਧੂ, ਮਦਨ ਲਾਲ ਖੋਥ, ਰਮੇਸ਼ ਸਵਾਮੀ, ਭੀਮ ਸਿੰਘ ਚੱਕਾਂ, ਕਿ੍ਰਸ਼ਨ ਭਾਂਬੂ, ਅਰਮਜੀਤ ਤੇ ਕਿ੍ਸ਼ਨ ਫੌਜੀ ਨੇ ਕੀਤੀ।
ਬੱਸ ਅੱਡੇ ’ਤੇ ਧਰਨੇ ’ਤੇ ਬੈਠੇ ਕਰਮਚਾਰੀਆਂ ਨੂੰ ਆਗੂਆਂ ਨੇ ਕਿਹਾ ਕਿ ਕਰਮਚਾਰੀਆਂ ਤੇ ਕਿਸਾਨਾਂ ਦੀ ਏਕਤਾ ਤੋਂ ਬੁਖਲਾਈ ਸਰਕਾਰ ਨੇ ਕਿਸਾਨ ਤੇ ਕਰਮਚਾਰੀ ਨੇਤਾਵਾਂ ’ਤੇ ਸੰਗੀਨ ਧਾਰਾਵਾਂ ਤਹਿਤ ਝੂਠੇ ਮੁਕੱਦਮੇ ਦਰਜ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਝੂਠੇ ਮੁਕਦਮੇ ਰੱਦ ਨਹੀਂ ਕੀਤੇ ਜਾਣਗੇ ਉਨ੍ਹਾਂ ਦਾ ਇਹ ਧਰਨਾ ਜਾਰੀ ਰਹੇਗਾ। ਇਸ ਦੌਰਾਨ ਮੰਚ ਸੰਚਾਲਨ ਸੁਰਜੀਤ ਅਰੋੜਾ ਨੇ ਕੀਤਾ। ਧਰਨੇ ’ਚ ਰਾਮਾਨੰਦ, ਸ਼ੇਰ ਸਿੰਘ, ਹਰਪਾਲ ਸਿੰਘ, ਕਿ੍ਰਸ਼ਨ, ਸੁਭਾਸ਼, ਸੁਰਜੀਤ ਸਿੰਘ ਡਰਾਈਵਰ, ਸਾਧੂ ਰਾਮ, ਦੇਵੀ ਲਾਲ ਸਮੇਤ ਅਨੇਕ ਰੋਡਵੇਜ ਮੁਲਾਜ਼ਮ ਮੌਜੂਦ ਸਨ।