ਪ੍ਰਭੂ ਦਿਆਲ
ਸਿਰਸਾ, 16 ਜੂਨ
ਇਥੋਂ ਦੇ ਡੱਬਵਾਲੀ ਰੋਡ ’ਤੇ ਗੁਰੂ ਗੋਬਿੰਦ ਸਿੰਘ ਚੌਕ ਨੇੜੇ ਸਥਿਤ ਰਿਲਾਇੰਸ ਦੇ ਸ਼ੋਅ ਰੂਮ ਬੰਦ ਕਰਵਾਉਣ ਲਈ ਕਿਸਾਨਾਂ ਨੇ ਪ੍ਰਦਰਸ਼ਨ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸ਼ੋਅ ਰੂਮ ਬੰਦ ਨਾ ਹੋਣ ’ਤੇ ਕਿਸਾਨਾਂ ਨੇ ਕੁਝ ਸਮੇਂ ਲਈ ਰੋਡ ਜਾਮ ਕਰ ਦਿੱਤਾ। ਜੋ ਬਾਅਦ ਵਿੱਚ ਸ਼ੋਅ ਰੂਮ ਬੰਦ ਹੋਣ ’ਤੇ ਖੋਲ੍ਹ ਦਿੱਤਾ ਗਿਆ। ਕਿਸਾਨਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਕਰ ਦਿੱਤੇ ਜਾਂਦੇ ਤੇ ਐੱਮਐੱਸਪੀ ’ਤੇ ਕਾਨੂੰਨ ਨਹੀਂ ਬਣ ਜਾਂਦਾ, ਸਰਕਾਰ ਦੇ ਨਾਲ ਨਾਲ ਅੰਬਾਨੀ, ਅੰਡਾਨੀ ਦੇ ਕਾਰੋਬਾਰ ਦਾ ਕਿਸਾਨਾਂ ਵੱਲੋਂ ਵਿਰੋਧ ਜਾਰੀ ਰਹੇਗਾ।