ਸਿਰਸਾ: ਸਿੱਧੇ ਭੁਗਤਾਨ ਦੇ ਵਿਰੋਧ ’ਚ ਆੜ੍ਹਤੀਆਂ ਵੱਲੋਂ ਹੜਤਾਲ

ਸਿਰਸਾ: ਸਿੱਧੇ ਭੁਗਤਾਨ ਦੇ ਵਿਰੋਧ ’ਚ ਆੜ੍ਹਤੀਆਂ ਵੱਲੋਂ ਹੜਤਾਲ

ਪ੍ਰਭੂ ਦਿਆਲ

ਸਿਰਸਾ, 8 ਅਪਰੈਲ

ਹਰਿਆਣਾ ਸਰਕਾਰ ਵੱਲੋਂ ਜਿਣਸ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤਿਆਂ ’ਚ ਕੀਤੇ ਜਾਣ ਤੇ ਖਰੀਦ ਸਬੰਧੀ ਹੋਰ ਕੀਤੀਆਂ ਤਬਦੀਲੀਆਂ ਦੇ ਵਿਰੋਧ ’ਚ ਆੜ੍ਹਤੀਆਂ ਵੱਲੋਂ ਅੱਜ ਹੜਤਾਲ ਕੀਤੀ ਗਈ, ਜਿਸ ਕਾਰਨ ਕਣਕ ਦੀ ਤੁਲਾਈ ਨਹੀਂ ਹੋ ਸਕੀ। ਕਣਕ ਦੀ ਤੁਲਵਾਈ ਸ਼ੁਰੂ ਕਰਵਾਉਣ ਲਈ ਡਿਪਟੀ ਕਮਿਸ਼ਨਰ ਨੇ ਆੜ੍ਹਤੀ ਐਸੋਸੀਏਸ਼ਨ ਦੇ ਆਹੁਦੇਦਾਰਾਂ ਨਾਲ ਮੀਟਿੰਗ ਕੀਤੀ ਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਨੂੰ ਹਲ ਕੀਤੇ ਜਾਣ ਦਾ ਭਰੋਸਾ ਦਿਵਾਇਆ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਸਰਕਾਰੀਆ ਨੇ ਕਿਹਾ ਕਿ ਮੇਰੀ ਫ਼ਸਲ ਮੇਰਾ ਬਿਓਰਾ ’ਚ 70 ਫੀਸਦੀ ਕਿਸਾਨਾਂ ਨੇ ਆੜ੍ਹਤੀਆਂ ਦੇ ਜਰੀਏ ਜਿਣਸ ਦਾ ਭੁਗਤਾਨ ਕੀਤੇ ਜਾਣ ਦੀ ਗੱਲ ਕਹੀ ਹੈ ਪਰ ਇਸ ਦੇ ਬਾਵਜੂਦ ਸਰਕਾਰ ਆਪਣੀ ਜ਼ਿੱਦ ’ਤੇ ਅੜ੍ਹੀ ਹੋਈ ਹੈ। ਸਰਕਾਰ ਨੇ ਜਿਣਸ ਦਾ ਭੁਗਤਾਨ ਸਿੱਧਾ ਕਿਸਾਨਾਂ ਦੇ ਖਾਤਿਆਂ ਵਿੱਚ ਕੀਤੇ ਜਾਣ ਦਾ ਫੈਸਲਾ ਲਿਆ ਹੈ ਪਰ ਕਣਕ ਦੀ ਤੁਲਾਈ, ਲੋਡਿੰਗ, ਸਫਾਈ ਦਾ ਖਰਚਾ ਕੌਣ ਦੇਵੇਗਾ? ਪਹਿਲਾਂ ਇਹ ਕਿਸਾਨ ਤੋਂ ਕੱਟ ਲਿਆ ਜਾਂਦਾ ਸੀ ਪਰ ਹੁਣ ਜਦੋਂ ਸਾਰਾ ਭੁਗਤਾਨ ਕਿਸਾਨ ਦੇ ਖਾਤਿਆਂ ’ਚ ਕਰ ਦਿੱਤਾ ਗਿਆ ਤਾਂ ਆੜ੍ਹਤੀ ਇਹ ਖ਼ਰਚਾ ਕਿਸਾਨ ਤੋਂ ਕਿਵੇਂ ਕੱਟੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All