ਪੱਤਰ ਪ੍ਰੇਰਕ
ਯਮੁਨਾਨਗਰ, 25 ਅਪਰੈਲ
ਗੁਰੂ ਨਾਨਕ ਖਾਲਸਾ ਕਾਲਜ ਨੇ ਰੋਟਰੀ ਕਲੱਬ ਅਤੇ ਸੈਂਟਰਲ ਬੈਂਕ ਆਫ ਇੰਡੀਆ ਦੇ ਸਹਿਯੋਗ ਨਾਲ ਆਪਣਾ 29ਵਾਂ ਖੂਨਦਾਨ ਕੈਂਪ ਲਗਾਇਆ। ਸਮਾਗਮ ਦੀ ਸ਼ੁਰੂਆਤ ਗੁਰਬਾਣੀ ਦੇ ਸ਼ਬਦ ਨਾਲ ਕੀਤੀ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਹਰਿੰਦਰ ਸਿੰਘ ਕੰਗ ਨੇ ਮੁੱਖ ਮਹਿਮਾਨਾਂ ਤੇ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸਾਬਕਾ ਪ੍ਰਿੰਸੀਪਲ ਡਾ. ਜਗਤਾਰ ਸਿੰਘ ਸੋਢੀ, ਕਮਾਂਡਿੰਗ ਅਫਸਰ ਕਰਨਲ ਜਰਨੈਲ ਸਿੰਘ, ਪ੍ਰਸ਼ਾਸਕੀ ਕਰਨਲ ਸੰਦੀਪ ਸ਼ਰਮਾ, ਗੁਰਦਿਆਲ ਸਿੰਘ ਨਿਮਰ, ਕੁਮਾਰੀ ਕਿਰਨ ਮੌਜੂਦ ਸਨ। ਕਾਲਜ ਦੇ ਪ੍ਰਬੰਧਕਾਂ ਅਤੇ ਸਟਾਫ ਨੇ ਖੂਨਦਾਨ ਵਰਗੇ ਨੇਕ ਕਾਰਜਾਂ ਵਿੱਚ ਸਵਰਗੀ ਪ੍ਰੋਫੈਸਰ ਬਾਲਕ੍ਰਿਸ਼ਨ ਦੇ ਮਹਾਨ ਯੋਗਦਾਨ ਨੂੰ ਵੀ ਯਾਦ ਕੀਤਾ। ਡਾਕਟਰਾਂ ਦੀ ਟੀਮ ਨੇ ਕੁਲ 171 ਯੂਨਿਟ ਖ਼ੂਨਦਾਨ ਇਕੱਤਰ ਕੀਤਾ।