ਟੋਹਾਣਾ: ਪਿੰਡ ਧਨੌਰੀ ਵਿੱਚ 30 ਦਿਨ ਪਹਿਲਾਂ ਹੋਏ ਕਤਲ ਦੇ ਮਾਮਲੇ ਵਿੱਚ ਗੜ੍ਹੀ ਪੁਲੀਸ ਵੱਲੋ ਮ੍ਰਿਤਕ ਦੇ ਸ਼ਰੀਕੇ ਪਰਿਵਾਰ ਨੂੰ ਕਥਿਤ ਤੌਰ ’ਤੇ ਟਾਰਚਰ ਕਰਨ ਕਰਕੇ ਪਰਿਵਾਰ ਦੇ ਤਿੰਨ ਜੀਆਂ ਵੱਲੋਂ ਕੀਤੀ ਆਤਮਹੱਤਿਆ ਦੇ ਦੋਸ਼ ਹੇਠ ਹਰਿਆਣਾ ਪੁਲੀਸ ਨੇ ਗੜ੍ਹੀ ਥਾਣੇ ਦੇ ਐੱਸਐੱਚਓ ਪਵਨ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਖਾਲੀ ਹੋਏ ਅਹੁਦੇ ’ਤੇ ਇੰਸਪੈਕਟਰ ਸੁਨੀਲ ਕੁਮਾਰ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਇਸ ਸਬੰਧੀ ਪੀੜਤ ਪਰਿਵਾਰ ਦੇ ਰਿਸ਼ਤੇਦਾਰਾਂ ਵੱਲੋਂ ਅੱਜ ਦਿੱਲੀ-ਪਟਿਆਲਾ ਰੋਡ ’ਤੇ ਗੜ੍ਹੀ ਥਾਣੇ ਸਾਹਮਣੇ ਲਾਸ਼ਾਂ ਰੱਖ ਕੇ ਸੜਕ ਜਾਮ ਕੀਤੀ ਗਈ। ਮਗਰੋਂ ਜ਼ਿਲ੍ਹਾ ਅਧਿਕਾਰੀਆਂ ਨੇ ਉਨ੍ਹਾਂ ਇਨਸਾਫ਼ ਦਾ ਭਰੋਸਾ ਦਿੱਤਾ। -ਪੱਤਰ ਪ੍ਰੇਰਕ