ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 28 ਅਕਤੂਬਰ
ਇਥੇ ਸਮਾਜ ਭਲਾਈ ਦੇ ਕੰਮਾਂ ਵਿਚ ਮੋਹਰੀ ਸੰਸਥਾ ਰੋਟਰੀ ਕਲੱਬ ਵਲੋਂ ਅੱਜ ਸ਼੍ਰੀ ਗੁਰੂ ਨਾਨਕ ਪ੍ਰੀਤਮ ਗਰਲਜ ਸਕੂਲ ਵਿਚ ਵਿਦਿਆਰਥਣਾਂ ਦੇ ਬੈਠਣ ਲਈ 70 ਬੈਂਚ ਦਿੱਤੇ। ਸਕੂਲ ਦੇ ਬੁਲਾਰੇ ਇੰਦਰਜੀਤ ਸਿੰਘ ਨੇ ਕਲੱਬ ਮੈਂਬਰਾਂ ਦਾ ਸੁਆਗਤ ਕਰਦੇ ਕਿਹਾ ਕਿ ਰੋਟਰੀ ਸੰਸਥਾ ਸਮਾਜ ਤੇ ਲੋੜਵੰਦਾਂ ਦੀ ਮਦਦ ਲਈ ਹਰ ਵੇਲੇ ਤਤਪਰ ਰਹਿੰਦੀ ਹੈ। ਰੋਟਰੀ ਪ੍ਰਧਾਨ ਰਾਜ ਕੁਮਾਰ ਗਰਗ ਨੇ ਕਲੱਬ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਕਲੱਬ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰਾਂ ਲੋੜਵੰਦ ਬਚਿੱਆਂ ਦੀ ਮਦਦ ਕਰਦਾ ਰਹੇਗਾ। ਸਕੂਲ ਦੀ ਪਿੰ੍ਰਸੀੰਪਲ ਦੀਪਾਂਸ਼ ਕੌਰ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ। ਇਸ ਮੌਕੇ ਸਕੂਲ ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ , ਰਮਨਦੀਪ ਸਿੰਘ , ਚਰਨਜੀਤ ਕੌਰ, ਰੋਟਰੀ ਸਕੱਤਰ ਸੁਰੇਸ਼ ਗੋਗੀਆ ਆਦਿ ਮੌਜੂਦ ਸਨ।