ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 22 ਫਰਵਰੀ
ਇੱਥੇ ਅੱਜ ਪਾਣੀ ਨੂੰ ਬਚਾਉਣ ਲਈ ਰੈਲੀ ਕੱਢੀ ਗਈ। ਪਾਣੀ ਦੀ ਸਮੱਸਿਆ ਨੂੰ ਸੁਧਾਰਨ ਲਈ ਸੂਬੇ ਦੀਆਂ 1669 ਪੰਚਾਇਤਾਂ ਤੇ 14 ਜ਼ਿਲ੍ਹਿਆਂ ਵਿਚ ਅਟਲ ਭੂਜਲ ਯੋਜਨਾ ਬਹੁਤ ਹੀ ਸੁਚਾਰੂ ਰੂਪ ਨਾਲ ਚਲ ਰਹੀ ਹੈ। ਜ਼ਿਲ੍ਹੇ ਦੇ ਤਿੰਨ ਬਲਾਕ ਸ਼ਾਹਬਾਦ , ਲਾਡਵਾ, ਤੇ ਪਿਹੋਵਾ ਦੇ 189 ਪਿੰਡਾਂ ਨੂੰ ਅਟਲ ਭੂਜਲ ਯੋਜਨਾ ਦੇ ਤਹਿਤ ਚੁਣਿਆ ਗਿਆ ਹੈ। ਭੂਜਲ ਮਾਹਿਰ ਡਾਕਟਰ ਨਵੀਨ ਨੈਣ ਨੇ ਦੱਸਿਆ ਕਿ ਭੂਜਲ ਪ੍ਰਬੰਧਨ ਦੇ ਲਈ ਜਲ ਸ਼ਕਤੀ ਵਿਭਾਗ ਭਾਰਤ ਨੇ ਕੁਰੂਕਸ਼ੇਤਰ ਜ਼ਿਲ੍ਹੇ ਨੂੰ ਅਟਲ ਭੂਜਲ ਯੋਜਨਾ ਦੇ ਤਹਿਤ ਲਿਆ ਹੈ। ਜ਼ਿਲ੍ਹੇ 28 ਪਿੰਡਾਂ ਦਾ ਜਲ ਬਜਟ ਡਾ. ਨੈਣ ਵਲੋਂ ਪੇਸ਼ ਕੀਤਾ ਗਿਆ ਹੈ ਤੇ ਦੇਖਿਆ ਹੈ ਕਿ ਇਨਾਂ ਪਿੰਡਾਂ ਦਾ ਧਰਤੀ ਹੇਠਲੇ ਪਾਣੀ ਦਾ ਪੱਧਰ 180 ਤੋਂ 260 ਫੁੱਟ ਦੇ ਵਿਚਕਾਰ ਹੈ। ਇਸ ਮੌਕੇ ਪਾਣੀ ਬਚਾਉਣ ਲਈ ਸਹੁੰ ਚੁਕਾਈ ਗਈ। ਇਸ ਮੌਕੇ ਮਾਹਿਰਾਂ ਨੇ ਪਾਣੀ ਦੀ ਸੰਭਾਲ ਕਰਨ ਦੇ ਜਿੱਥੇ ਨੁਕਤੇ ਦੱਸੇ ਉਥੇ ਸਾਵਧਾਨੀ ਵਰਤਣ ਦੀ ਵੀ ਅਪੀਲ ਕੀਤੀ। ਇਸ ਮੌਕੇ ਆਂਗਣਵਾੜੀ ਕਾਰਕੁਨ, ਆਸ਼ਾ ਵਰਕਰ, ਜਲ ਸੀਮਿਤੀ ਮੈਂਬਰ, ਟਿਊਬਵੈਲ ਅਪਰੇਟਰ, ਆਦਿ ਮੌਜੂਦ ਸਨ।