ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 15 ਨਵੰਬਰ
ਹਰਿਆਣਾ ਕਲਾ ਪ੍ਰੀਸ਼ਦ ਵਲੋਂ ਰੰਗ ਮੰਚ ਕਲਾਕਾਰਾਂ ਨੇ ਨੁੱਕੜ ਨਾਟਕ ਰਾਹੀਂ ਨਸ਼ਾ ਤੇ ਦੁਰਦਸ਼ਾ ਨਾਲ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਾਇਆ। ਨੌਜਵਾਨ ਪੀੜ੍ਹੀ ਵਿਚ ਲੱਗੀ ਨਸ਼ੇ ਦੀ ਲਤ ਤੇ ਉਸ ਤੋਂ ਹੋਣ ਵਾਲੇ ਨੁਕਸਾਨ ਨੂੰ ਇਕ ਕਹਾਣੀ ਰਾਹੀਂ ਕਲਾਕਾਰਾਂ ਨੇ ਦਿਖਾਇਆ ਕਿ ਇਕ ਪਿੰਡ ਦਾ ਲੜਕਾ ਸ਼ਹਿਰ ਪੜ੍ਹਨ ਆਉਂਦਾ ਹੈ ਜਿਥੇ ਉਸ ਨੂੰ ਨਸ਼ੇ ਦੀ ਲਤ ਲਗ ਜਾਂਦੀ ਹੈ ਜਿਸ ਕਾਰਨ ਉਹ ਪੜ੍ਹਾਈ ਵੱਲ ਧਿਆਨ ਨਹੀਂ ਦਿੰਦਾ। ਅਖੀਰ ਵਿਚ ਨਸ਼ਾ ਉਸ ਨੂੰ ਘੇਰ ਲੈਂਦਾ ਹੈ ਤੇ ਉਹ ਆਪਣੀ ਜਾਨ ਤੋਂ ਹੱਥ ਧੋ ਬੈਠਦਾ ਹੈ। ਨਾਟਕ ਵਿਚ ਨਸ਼ਿਆਂ ਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਗਿਆ। ਕਲਾ ਪ੍ਰੀਸ਼ਦ ਦੇ ਮੀਡੀਆ ਇੰਚਾਰਜ ਵਿਕਾਸ਼ ਸ਼ਰਮਾ ਨੇ ਕਿਹਾ ਕਿ ਇਸ ਨਾਟਕ ਦਾ ਮਕਸਦ ਲੋਕਾਂ ਦੇ ਮਨੋਰੰਜਨ ਦੇ ਨਾਲ ਨਾਲ ਉਨ੍ਹਾਂ ਨੂੰ ਸਿੱਖਿਆ ਦੇਣਾ ਹੈ ਕਿ ਨੌਜਵਾਨ ਪੀੜ੍ਹੀ ਨਸ਼ੇ ਦੀ ਲਤ ਛੱਡ ਕੇ ਦੇਸ਼ ਦੀ ਤੱਰਕੀ ਦਾ ਹਿੱਸਾ ਬਣਨ। ਉਨ੍ਹਾਂ ਨੌਜਵਾਨਾਂ ਨੂੰ ਦੇਸ਼ ਤੇ ਸਮਾਜ ਹਿੱਤ ਵਿਚ ਕੰਮ ਕਰਨ ਲਈ ਪ੍ਰੇਰਿਤ ਕੀਤਾ।