ਪੱਤਰ ਪ੍ਰੇਰਕ
ਰਤੀਆ, 11 ਨਵੰਬਰ
ਕੌਂਸਲ ਆਫ ਹੈਰੀਟੇਜ ਪੀਸ ਮਿਸੀਸਾਗਾ ਕੈਨੇਡਾ ਅਤੇ ਲੋਕ ਚੇਤਨਾ ਮੰਚ ਹਰਿਆਣਾ ਵੱਲੋਂ ਚੇਤਨਾ ਲਾਇਬਰੇਰੀ ਮੰਡੇਰ ਕੰਪਲੈਕਸ ਰਤੀਆ ’ਚ ਕਵਿਤਰੀ ਜਸ਼ਨਦੀਪ ਕੌਰ ਸਿੱਧੂ ਦੀ ਪੁਸਤਕ ‘ਅਹਿਸਾਸ’ ਨੂੰ ਲੋਕ ਅਰਪਣ ਕਰਨ ਲਈ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ। ਸੰਸਥਾ ਦੇ ਜ਼ਿਲ੍ਹਾ ਸਕੱਤਰ ਕਿਸ਼ਨ ਕੁਮਾਰ ਚਿਤਰਕਾਰ, ਡਾ. ਸੰਜੇ ਕੁਮਾਰ, ਡਾ. ਨਾਇਬ ਸਿੰਘ ਮੰਡੇਰ, ਮੁੱਖ ਸਲਾਹਕਾਰ ਤੇਜਿੰਦਰ ਸਿੰਘ ਔਜਲਾ ਨੇ ਕਿਹਾ ਕਿ ਇਸ ਪੁਸਤਕ ਨੂੰ ਪੜ੍ਹਨ ਨਾਲ ਚੰਗਾ ਅਹਿਸਾਸ ਹੁੰਦਾ ਹੈ। ਕਵਿਤਰੀ ਨੇ ਪੁਸਤਕ ਵਿੱਚ ਲੋਕਾਂ ਦੇ ਦੁਖ ਦਰਦ ਅਤੇ ਖੁਸ਼ੀਆਂ ਨੂੰ ਕਲਮਬੰਦ ਕੀਤਾ ਹੈ। ਪੁਸਤਕ ਵਿਚਲੀਆਂ ਸਾਰੀਆਂ ਕਵਿਤਾਵਾਂ ਆਸਪਾਸ ਵਿਚਰਣ ਵਾਲੀਆਂ ਗੱਲਾਂ ਹਨ। ਕਵਿਤਰੀ ਜਸ਼ਨਦੀਪ ਕੌਰ ਸਿੱਧੂ ਨੇ ਕਿਹਾ ਕਿ ਇਹ ਪੁਸਤਕ ਨਵੀਂ ਪੀੜ੍ਹੀ ਲਈ ਗਿਆਨਦਾਤਾ ਸਾਬਤ ਹੋਵੇਗੀ।