ਪੱਤਰ ਪ੍ਰੇਰਕ
ਪੰਚਕੂਲਾ, 18 ਜੂਨ
ਹਰਿਆਣਾ ਸਕੂਲ ਸਿੱਖਿਆ ਬੋਰਡ ਭਿਵਾਨੀ ਵੱਲੋਂ ਐਲਾਨੇ ਦਸਵੀਂ ਦੇ ਨਤੀਜਿਆਂ ਵਿੱਚ ਪੰਚਕੂਲਾ ਜ਼ਿਲ੍ਹਾ ਸਭ ਤੋਂ ਫਾਡੀ ਰਿਹਾ ਹੈ, ਜਦਕਿ ਸੋਨੀਪਤ ਜ਼ਿਲ੍ਹਾ ਪਹਿਲੇ ਅਤੇ ਮਹਿੰਦਰਗੜ੍ਹ ਜ਼ਿਲ੍ਹਾ ਦੂਜੇ ਸਥਾਨ ’ਤੇ ਰਹੇ। ਹਿਸਾਰ ਅੱਠਵੇਂ ਸਥਾਨ ’ਤੇ ਰਿਹਾ। ਅੱਵਲ ਰਹੇ ਪੰਜ ਜ਼ਿਲ੍ਹਿਆਂ ਵਿੱਚ ਸੋਨੀਪਤ, ਮਹਿੰਦਰਗੜ੍ਹ, ਚਰਖੀ ਦਾਦਰੀ, ਪਾਨੀਪਤ ਤੇ ਰਿਵਾੜੀ ਸ਼ਾਮਲ ਹਨ। ਪੰਚਕੂਲਾ ਜ਼ਿਲ੍ਹਾ 55.24 ਫ਼ੀਸਦ ਨਾਲ ਸੂਚੀ ਵਿੱਚ 22ਵੇਂ ਸਥਾਨ ’ਤੇ ਰਿਹਾ।