ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 6 ਜੂਨ
ਸੂਬੇ ਵਿੱਚ 19 ਜੂਨ ਨੂੰ ਹੋ ਰਹੀਆਂ ਨਗਰ ਕੌਂਸਲ ਚੋਣਾਂ ਲਈ ਅੱਜ ਵੱਖ-ਵੱਖ ਥਾਵਾਂ ’ਤੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਸ਼ਾਹਬਾਦ ਨਗਰ ਕੌਂਸਲ ਚੋਣਾਂ ਲਈ ਅੱਜ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਇਸ ਸਬੰਧੀ ਚੋਣ ਅਧਿਕਾਰੀ ਤੇ ਐੱਸਡੀਐੱਮ ਕਪਿਲ ਸ਼ਰਮਾ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਵਿੱਚ ਪ੍ਰਧਾਨ ਦੇ ਅਹੁਦੇ ਲਈ 8 ਉਮੀਦਵਾਰਾਂ ਅਤੇ ਵਾਰਡ ਕੌਂਸਲਰ ਲਈ 74 ਉਮੀਦਵਾਰਾਂ ਨੇ ਕਾਗਜ਼ ਭਰੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕੁੱਲ 19 ਵਾਰਡ ਹਨ। ਪ੍ਰਧਾਨ ਲਈ ਪਰਚੇ ਭਰਨ ਵਾਲਿਆਂ ਵਿੱਚ ਹਰੀਸ਼ ਕੁਮਾਰ, ਗੁਲਸ਼ਨ ਕੁਮਾਰ, ਸੰਜੀਵ ਕੁਮਾਰ, ਤਿਲਕ ਰਾਜ , ਅਮਰਜੀਤ ਕੌਰ, ਰਾਕੇਸ਼ ਕੁਮਾਰ, ਗਗਨ ਤੇ ਗੁਰਸ਼ਰਨ ਸਿੰਘ ਹਨ। ਉਨ੍ਹਾਂ ਦੱਸਿਆ ਕਿ ਕੌਂਸਲਰ ਲਈ ਵਾਰਡ ਨੰਬਰ ਇਕ ਤੋਂ ਰਾਜੇਸ਼ ਕੁਮਾਰ, ਗੌਰਵ, ਮੰਜੂ ਰਾਣੀ, ਵਾਰਡ ਨੰਬਰ ਦੋ ਤੋਂ ਕੁਸਮ ਰਾਣੀ, ਗੀਤਾ ਰਾਣੀ, ਮੀਨਾ ਕੁਮਾਰੀ, ਸੰਗੀਤਾ ਰਾਣੀ ਤੇ ਜਸਵਿੰਦਰ ਕੌਰ, ਵਾਰਡ ਨੰਬਰ 3 ਤੋਂ ਨਿਰਮਲ ਕਾਂਤ ਕਪੂਰ, ਮੀਨਾਕਸ਼ੀ ਸ਼ਰਮਾ, ਵਾਰਡ 4 ਤੋਂ ਨਿਸ਼ਾ, ਵਾਰਡ 5 ਤੋਂ ਕਰਮ ਸਿੰਘ ਬੈਂਸ, ਸੁਨੀਲ ਕੁਮਾਰ ਬਤਰਾ, ਸਾਹਿਲ ਕੁਮਾਰ, ਸੰਦੀਪ ਗਾਬਾ, ਮੁਕੇਸ਼ ਕੁਮਾਰ, ਵਾਰਡ 6 ਤੋਂ ਵਿਜੈ ਕੁਮਾਰ, ਵਾਰਡ 8 ਤੋਂ ਅਮਿਤ ਸਿੰਘਲ, ਮੋਹਿਤ, ਰਾਜੇਸ਼ ਕੁਮਾਰ, ਵਾਰਡ 9 ਤੋਂ ਅਮਰ ਸਿੰਘ, ਜਸਬੀਰ ਸਿੰਘ, ਰਮਨ ਕੌਰ, ਗੌਰਵ ਬੇਦੀ ਤੇ ਦੀਪਾ ਰਾਣੀ ਆਦਿ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ 7 ਜੂਨ ਨੂੰ ਪਰਚਿਆਂ ਦੀ ਜਾਂਚ ਕਰਕੇ ਤਿੰਨ ਵਜੇ ਤੋਂ ਬਾਅਦ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਦੇ 22 ਜੂਨ ਨੂੰ ਆਉਣਗੇ।
ਰਤੀਆ (ਪੱਤਰ ਪ੍ਰੇਰਕ): ਰਿਟਰਨਿੰਗ ਅਧਿਕਾਰੀ ਅਤੇ ਐੱਸਡੀਐੱਮ ਡਾ. ਵਰਿੰਦਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਦੀਆਂ ਚੋਣਾਂ ਲਈ ਇੱਥੇ ਕੁੱਲ 72 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਨ੍ਹਾਂ ਵਿਚ 8 ਉਮੀਦਵਾਰਾਂ ਨੇ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਐੱਸ.ਡੀ.ਐੱਮ ਨੇ ਕਿਹਾ ਕਿ ਚੋਣ ਕਮਿਸ਼ਨ ਵਲੋਂ ਲਾਗੂ ਚੋਣ ਜ਼ਾਬਤੇ ਦੀ ਉਮੀਦਵਾਰਾਂ ਨੂੰ ਪਾਲਣਾ ਲਾਜ਼ਮੀ ਕਰਨੀ ਹੋਵੇਗੀ। 17 ਵਾਰਡਾਂ ਵਿਚ ਪ੍ਰਧਾਨ ਅਤੇ ਕੌਂਸਲਰ ਅਹੁਦੇ ਲਈ ਹੋਣ ਵਾਲੀ ਚੋਣ ਲਈ ਵੱਖ ਵੱਖ ਵਾਰਡਾਂ ਤੋਂ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਰਤੀਆ ਤੋਂ ਭਾਜਪਾ- ਜਜਪਾ ਦੇ ਨਗਰ ਕੌਂਸਲ ਦੇ ਚੇਅਰਮੈਨ ਅਹੁਦੇ ਦੀ ਉਮੀਦਵਾਰ ਅੰਜੂ ਜੱਗਾ ਨੇ ਐਸ.ਡੀ.ਐਮ ਕੋਲ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।
ਦੋ ਉਮੀਦਵਾਰਾਂ ਦੇ ਪੱਤਰ ਰੱਦ
ਟੋਹਾਣਾ (ਪੱਤਰ ਪ੍ਰੇਰਕ): ਨਗਰ ਕੌਂਸਲ ਦੇ ਵਾਰਡ 20 ਦੇ ਕੁਲਦੀਪ ਤੇ ਫਤਿਹਾਬਾਦ ਦੇ ਵਾਰਡ 6 ਦੇ ਸੁਦਰਸ਼ਨ ਦਾ ਪਰਚਾ ਰੱਦ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਟੋਹਾਣਾ ਤੇ ਫਤਿਹਾਬਾਦ ਦੇ ਚੇਅਰਮੈਨ ਲਈ 14 ਤੇ ਕੌਂਸਲਰਾਂ ਲਈ 10 ਉਮੀਦਵਾਰਾਂ ਦੇ ਪਰਚੇ ਸਹੀ ਦੱਸੇ ਗਏ ਹਨ।