ਪੱਤਰ ਪ੍ਰੇਰਕ
ਟੋਹਾਣਾ, 12 ਫ਼ਰਵਰੀ
ਮਿੱਡ-ਡੇਅ ਮੀਲ ਵਰਕਰ ਯੂਨੀਅਨ ਦੇ ਸੱਦੇ ’ਤੇ ਬਲਾਕ ਉਕਲਾਨਾ ਦੀਆਂ ਕਾਰਕੁਨਾਂ ਨੇ ਕਿਰਤ ਮੰਤਰੀ ਅਨੂਪ ਧਾਨਕ ਦੀ ਉਕਲਾਨਾ ਵਿੱਚ ਪੈਂਦੀ ਰਿਹਾਇਸ਼ ’ਤੇ ਧਰਨਾ ਦਿੱਤੀ। ਇਸ ਮੌਕੇ ਉਨ੍ਹਾਂ ਮੰਗ ਕੀਤੀ ਹੈ ਕਿ ਸੂੁਬਾ ਦੀ ਭਾਜਪਾ ਤੇ ਜਜਪਾ ਦੀ ਸਾਂਝੀ ਸਰਕਾਰ ਆਪਣੇ ਚੋਣ ਵਾਅਦੇ ਮੁਤਾਬਕ ਮੰਗਾਂ ਪੂਰੀਆਂ ਕਰੇ। ਮਹਿਲਾ ਵਰਕਰਾਂ ਦੀ ਅਗਵਾਈ ਜਮੂੁਨਾ ਦੇਈ ਨੇ ਕੀਤੀ ਤੇ ਰਿਟਾਇਡ ਕਰਮਚਾਰੀ ਸੰਘ ਦੇ ਪ੍ਰਧਾਨ ਵਜੀਰ ਸਿੰਘ ਸਰੋਹਾ ਵਰਕਰਾਂ ਦੀ ਮੰਗ ਵਿੱਚ ਸਹਿਯੋਗੀ ਬਣ। ਸ੍ਰੀ ਸਰੋਹਾ ਨੇ ਕਿਹਾ ਕਿ ਮਹਿਲਾ ਵਰਕਰਾਂ ਨੂੰ 6-6 ਮਹੀਨੇ ਤੱਕ ਤਨਖ਼ਾਹ ਨਹੀਂ ਦਿੱਤੀ ਜਾਂਦੀ। ਸਰਕਾਰ ਚੋਣ ਵਾਅਦੇ ਮੁਤਾਬਕ ਵਰਕਰਾਂ ਨੂੰ 24 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਦੇ ਕੇ ਸਰਕਾਰੀ ਕਰਮਚਾਰੀ ਐਲਾਨੇ। ਉਨ੍ਹਾਂ ਕਿਹਾ ਕਿ ਸਰਕਾਰੀ ਵਾਅਦੇ ਮੁਤਾਬਕ ਖਾਲੀ ੱਅਹੁਦਿਆਂ ’ਤੇ ਭਰਤੀ ਕੀਤੀ ਜਾਵੇ ਤੇ ਵਰਦੀ ਜਾ ਵਰਦੀ ਭੱਤਾ ਦਿੱਤਾ ਜਾਏ। ਹੱਕਾਂ ਦੀ ਮੰਗ ਦੌਰਾਨ ਨੌਕਰੀ ਤੋਂ ਬਰਖ਼ਾਸਤ ਮਿੱਡ-ਡੇਅ ਮੀਲ ਕਰਮਚਾਰੀਆਂ ਦੀ ਬਹਾਲੀ ਕੀਤੀ ਜਾਏ। ਮਹਿਲਾ ਵਰਕਰਾ ਨੇ ਦਿਨ ਭਰ ਕੋਠੀ ’ਤੇ ਧਰਨਾ ਦਿੱਤਾ। ਇਸ ਦੌਰਾਨ ਕੋਈ ਸਰਕਾਰੀ ਅਧਿਕਾਰੀ ਮੰਗ ਪੱਤਰ ਲੈਣ ਨਾ ਬਹੁੜਿਆ ਤਾਂ ਮਹਿਲਾ ਪ੍ਰਧਾਨ ਜਮੂੁਨਾ ਦੇਹੀ ਨੇ ਇਸਨੂੰ ਸੂਬੇ ਦੀਆਂ ਔਰਤਾਂ ਦਾ ਅਪਮਾਨ ਦੱਸਿਆ। ਇਸ ਦੌਰਾਨ ਮੌਕੇ ’ਤੇ ਦੇਰ ਨਾਲ ਪੁੱਜੇ ਅਧਿਕਾਰੀਆਂ ਨੂੰ ਉਨ੍ਹਾਂ ਮੰਗ ਪੱਤਰ ਦਿੱਤਾ। ਇਸ ਮੌਕੇ ਉਨ੍ਹਾਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।