ਪੱਤਰ ਪ੍ਰੇਰਕ
ਯਮੁਨਾਨਗਰ, 30 ਦਸੰਬਰ
ਡੀਸੀ ਪਾਰਥ ਗੁਪਤਾ ਨੇ ਦੱਸਿਆ ਕਿ ਜ਼ਿਲ੍ਹਾ ਯਮੁਨਾਨਗਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਰਕਾਰੀ ਮੈਡੀਕਲ ਕਾਲਜ ਦੀ ਸੌਗਾਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਪਾਂਜੂਪੁਰ ’ਚ 20 ਏਕੜ 12 ਮਰਲੇ ਵਿੱਚ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਪੰਚਕੂਲਾ ਹਰਿਆਣਾ ਵੱਲੋਂ ਸਥਾਪਤ ਕੀਤੇ ਜਾਣ ਵਾਲੇ ਮੈਡੀਕਲ ਕਾਲਜ ਪਿੰਡ ਪਾਂਜੂਪੁਰ ਦੀ ਪੰਚਾਇਤ ਨੇ 99 ਸਾਲਾਂ ਲਈ ਜ਼ਮੀਨ ਲੀਜ਼ ’ਤੇ ਦਿੱਤੀ ਹੈ। ਮੈਡੀਕਲ ਸਿੱਖਿਆ ਤੇ ਰਿਸਰਚ ਵਿਭਾਗ ਪੰਚਕੂਲਾ ਹਰਿਆਣਾ ਦੇ ਜੁਆਇੰਟ ਡਾਇਰੈਕਟਰ ਡਾ. ਰਾਹੁਲ ਚਾਵਲਾ ਨੇ ਦੱਸਿਆ ਕਿ ਹਸਪਤਾਲ 430 ਬੈੱਡਾਂ ਵਾਲਾ ਬਣਾਇਆ ਜਾਵੇਗਾ।