ਪੱਤਰ ਪ੍ਰੇਰਕ
ਟੋਹਾਣਾ, 25 ਜੁਲਾਈ
ਇਥੋਂ ਦੀ ਸਬਜ਼ੀ ਮੰਡੀ ਦੇ ਵਪਾਰੀ ਦੇ ਸ਼ਿਵ ਚੌਂਕ ਵਿੱਚ ਪੈਂਦੇ ਮਕਾਨ ਦੀ ਬੇਸਮੈਂਟ ਵਿੱਚੋਂ ਚੋਰ ਗਰੋਹ ਡੇਢ ਲੱਖ ਰੁਪਏ ਦੀ ਨਕਦੀ ਤੇ 20 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ। ਚੋਰੀ ਦਾ ਪਤਾ ਸਵੇਰੇ ਲਗਾ ਜਦੋਂ ਵਪਾਰੀ ਚਾਰ ਵਜੇ ਮੰਡੀ ਜਾਣ ਲਈ ਉਠਿਆ। ਮਕਾਨ ਮਾਲਕ ਸੁਮਿੱਤ ਨੇ ਦੱਸਿਆ ਕਿ ਪਰਿਵਾਰ ਦੂੁਜੀ ਮੰਜ਼ਿਲ ’ਤੇ ਸੁੱਤਾ ਪਿਆ ਸੀ। ਕੂਲਰਾਂ ਦੀ ਆਵਾਜ਼ ਵਿੱਚ ਪਤਾ ਨਹੀਂ ਲੱਗਾ ਕਿ ਘਰ ਵਿੱਚ ਚੋਰ ਆਏ ਹਨ। ਘਰ ਦਾ ਮਾਲਕ ਰਾਤ 11 ਵਜੇ ਘਰ ਪੁੱਜਾ ਤੇ ਸਵੇਰੇ ਚਾਰ ਵਜੇ ਕੰਮ ’ਤੇ ਜਾਣ ਲਈ ਤਿਆਰ ਰੋ ਰਿਹਾ ਸੀ ਤਾਂ ਪਤਾ ਲੱਗਾ ਕਿ ਚੋਰ ਚਾਰ ਹਜ਼ਾਰ ਰੁਪਏ, ਐਫ.ਡੀ. ਬੀਮਾ ਪਲਿਸੀ ਤੇ ਹੋਰ ਜ਼ਰੂਰੀ ਕਾਗਜ਼ਾਤ ਵੀ ਚੋਰੀ ਕਰਕੇ ਲੈ ਗਏ। ਪੁਲੀਸ ਨੇ ਅਣਪਛਾਤੇ ਗਰੋਹ ਦੇ ਮੈਂਬਰਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।