ਮਹਾਂਵੀਰ ਮਿੱਤਲ
ਜੀਂਦ, 21 ਅਗਸਤ
ਭਾਰਤੀ ਕਿਸਾਨ ਯੂਨਂਅਨ ਦੇ ਸੂਬਾਈ ਪ੍ਰਧਾਨ ਰਤਨ ਸਿੰਘ ਮਾਨ ਨੇ ਕਿਹਾ ਹੈ ਕਿ 5 ਸਤੰਬਰ ਨੂੰ ਉਤਰ ਪ੍ਰਦੇਸ਼ ਦੇ ਮੁੱਜਫਰਨਗਰ ਵਿੱਚ ਹੋਣ ਵਾਲੀ ਕਿਸਾਨ ਸੰਗਠਨਾਂ ਦੀ ਮਹਾਪੰਚਾਇਤ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਤੋਂ ਭਾਜਪਾ ਨੂੰ ਬੇਦਖਲ ਕਰ ਦੇਵੇਗੀ। ਇਸ ਮਹਾ ਪੰਚਾਇਤ ਤੋਂ ਮਗਰੋਂ ਇਨ੍ਹਾਂ ਦੋਵੇਂ ਰਾਜਾਂ ਤੋਂ ਭਾਜਪਾ ਦੀ ਗਿਣਤੀ ਉਲਟੀ ਸ਼ੁਰੂ ਹੋ ਜਾਵੇਗੀ। ਰਤਨ ਸਿੰਘ ਮਾਨ ਖਟਕੜ ਅਤੇ ਬੱਦੋਵਾਲ ਟੌਲ ਪਲਾਜ਼ਿਆਂ ਉੱਤੇ ਕਿਸਾਨ ਧਰਨੇ ਨੂੰ ਸੰਬਧਿਤ ਕਰ ਰਹੇ ਸਨ। ਉਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੂੰ 5 ਸਤੰਬਰ ਨੂੰ ਮੁੱਜਫਰਨਗਰ ਵਿੱਚ ਹੋਣ ਵਾਲੀ ਕਿਸਾਨ ਮਹਾ ਪੰਚਾਇਤ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਮੁੱਜਫਰਨਗਰ ਦੀ ਕਿਸਾਨ ਮਹਾਪੰਚਾਇਤ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਭਾਜਪਾ ਦੀ ਰਾਜਨੀਤਕ ਰੂਪ ਨਾਲ ਚੂਲਾਂ ਹਿਲਾਉਣ ਦਾ ਕੰਮ ਕਰੇਗੀ। ਦੋਵੇਂ ਸੂਬਿਆਂ ਦੇ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦਾ ਸੁਪੜਾ ਜਿਹਾ ਸਾਫ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਕੁਝ ਸਿਰਫਿਰੇ ਲੋਕ ਇਨ੍ਹਾਂ ਦਿਨਾਂ ਵਿੱਚ ਪਿੰਡਾਂ ਵਿੱਚ ਜਾਕੇ ਮਾਹੋਲ ਵਿਗਾੜਣ ਦਾ ਯਤਨ ਕਰ ਰਹੇ ਹਨ। ਅਜਿਹੇ ਲੋਕਾਂ ਨੂੰ ਭਾਜਪਾ ਵੱਲੋਂ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਅਪਣੀ ਹਰਕਤਾਂ ਤੋਂ ਬਾਜ ਆ ਜਾਣ ਨਹੀਂ ਤਾਂ ਗੰਭੀਰ ਨਤੀਜੇ ਹੋਣਗੇ।